ਸਰਕਾਰ ਨੂੰ ਘੇਰਨ ਤੁਰੇ ਅਕਾਲੀ ਭੁੱਲੇ ਸੋਸ਼ਲ ਡਿਸਟੈਂਸਿੰਗ

TeamGlobalPunjab
1 Min Read

ਪਟਿਆਲਾ: ਜ਼ਹਿਰੀਲੀ ਸ਼ਰਾਬ ਮੁੱਦੇ ਤੇ ਅਕਾਲੀ ਦਲ ਵੱਲੋਂ ਹਲਕਾ ਘਨੌਰ ਦੇ ਪਿੰਡ ਘੱਗਰ ਸਰਾਏ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਨੂੰ ਸਮਰਥਨ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਪਹੁੰਚ ਰਹੇ ਹਨ। ਹਲਕਾ ਡੇਰਾਬਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਵੀ ਧਰਨੇ ‘ਚ ਸ਼ਾਮਲ ਨੇ ਇਸ ਤੋਂ ਇਲਾਵਾ ਘਨੌਰ ਹਲਕਾ ਇੰਚਾਰਜ ਹਰਪ੍ਰੀਤ ਕੌਰ ਵੀ ਧਰਨੇ ‘ਚ ਪਹੁੰਚੇ ਹਨ।

ਹਾਲਾਂਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਿਆਸੀ ਰੈਲੀਆਂ ਧਾਰਮਿਕ ਸਮਾਗਮ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਮਨਾਂ ਕੀਤਾ ਹੋਇਆ ਪਰ ਬਾਵਜੂਦ ਇਸਦੇ ਘੱਗਰ ਸਰਾਏ ਪਿੰਡ ਵਿੱਚ ਵੱਡੀ ਗਿਣਤੀ ਅੰਦਰ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਇਕੱਠੇ ਹੋਏ ਹਨ।


ਪ੍ਰਦਰਸ਼ਨ ਦੇ ਵਿੱਚ ਨਾਂ ਤਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਅਤੇ ਕਈਆਂ ਨੇ ਤਾਂ ਮਾਸਕ ਵੀ ਨਹੀਂ ਪਹਿਨੇ ਹੋਏ। ਵਰਕਰਾਂ ਨੇ ਜਾਂ ਤਾਂ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਜਾਂ ਫਿਰ ਜ਼ੁਬਾਨ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਹਨ।

ਅਕਾਲੀ ਦਲ ਨੇ ਇਹ ਧਰਨਾ ਘਨੌਰ ਦੀ ਉਸ ਨਾਜਾਇਜ਼ ਡਿਸਟਿਲਰੀ ਨੇੜੇ ਲਗਾਇਆ ਗਿਆ ਹੈ ਜੋ ਲੋਕ ਡਾਊਨ ਵਿੱਚ ਪੰਜਾਬ ਪੁਲਿਸ ਨੇ ਜ਼ਬਤ ਕੀਤੀ ਸੀ। ਅਕਾਲੀ ਦਲ ਦੇ ਲੀਡਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਨੇ ਹਾਲੇ ਤੱਕ ਡਿਸਟਿਲਰੀ ਮਾਲਕਾਂ ਖਿਲਾਫ਼ ਕਾਰਵਾਈ ਨਹੀਂ ਕੀਤੀ।

- Advertisement -

Share this Article
Leave a comment