ਅਕਾਲੀ ਦਲ ਦੇ ਰੋਜ਼ੀ ਬਰਕੰਦੀ ਵੀ ਆਏ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਮੁਕਤਸਰ: ਕਰੋਨਾ ਵਾਇਰਸ ਦਾ ਪ੍ਰਸਾਰ ਪੰਜਾਬ ਵਿੱਚ ਲਗਾਤਾਰ ਵੱਧਦਾ ਜਾ ਰਹੀ ਹੈ। ਹੁਣ ਇਸ ਦੀ ਲਪੇਟ ਵਿੱਚ ਮੰਤਰੀ-ਵਿਧਾਇਕ ਵੀ ਆ ਰਹੇ ਹਨ।

ਮੁਕਤਸਰ ਤੋਂ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਏ ਗਏ ਹਨ। ਰੋਜ਼ੀ ਬਰਕੰਦੀ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਲਿਖਿਆ –

“ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾਂ ਹਾਂ ਕੀ ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਪਿਛਲੇ ਕਈ ਦਿਨਾਂ ਤੋਂ ਕੁਝ ਕੋਰੋਨਾਂ ਦੇ ਹਲਕੇ ਲੱਛਣਾਂ ਦੇ ਚੱਲਦੇ ਮੈਂ ਕੋਰੋਨਾਂ ਟੈਸਟ ਕਰਾਇਆ ਤਾਂ ਰਿਪੋਰਟ ਪਾਜ਼ਿਟਿਵ ਆਈ ਬਾਕੀ ਸਾਰਾ ਪਰਿਵਾਰ ਨੈਗੇਟਿਵ ਪਾਇਆ ਗਿਆ ਹੈ। ਹੁਣ ਮੈਂ ਇਕਾਂਤਵਾਸ ‘ਚ ਹਾਂ ਤੇ ਬਿਲਕੁਲ ਤੰਦਰੁਸਤ ਹਾਂ। ਜਲਦੀ ਹੀ ਤੁਹਾਡੀ ਸੇਵਾ ‘ਚ ਹਾਜ਼ਰ ਹੋਵਾਂਗਾਂ।

ਤੁਹਾਡੇ ਕੰਮ ਕਾਰ ਕਰਵਾਉਣ ਦੇ ਲਈ ਮੇਰਾ ਫੋਨ 24 ਘੰਟੇ ਖੁੱਲਾ ਹੈ ਤੇ ਕਿਸੇ ਨੂੰ ਕੰਮ ਹੈ ਤਾਂ ਫੋਨ ਤੇ ਸੰਪਰਕ ਕਰ ਸਕਦੇ ਹੋ।”

https://www.facebook.com/RozyBarkandimuktsar/posts/2716828228606513

 

Share This Article
Leave a Comment