Home / News / ਕੈਪਟਨ ਸਾਹਬ ਪੰਜਾਬ ‘ਤੇ ਥੋੜ੍ਹਾ ਤਰਸ ਕਰੋ, ਵਿਗੜੀ ਕਾਨੂੰਨ ਵਿਵਸਥਾ ‘ਤੇ ਅਸਤੀਫ਼ਾ ਦਿਓ : ਅਕਾਲੀ ਦਲ

ਕੈਪਟਨ ਸਾਹਬ ਪੰਜਾਬ ‘ਤੇ ਥੋੜ੍ਹਾ ਤਰਸ ਕਰੋ, ਵਿਗੜੀ ਕਾਨੂੰਨ ਵਿਵਸਥਾ ‘ਤੇ ਅਸਤੀਫ਼ਾ ਦਿਓ : ਅਕਾਲੀ ਦਲ

ਚੰਡੀਗੜ੍ਹ : ਅਕਾਲੀ ਦਲ ਨੇ ਪੰਜਾਬ ‘ਚ ਕਾਨੂੰਨ ਵਿਵਸਥਾ ‘ਤੇ ਸਵਾਲ ਖੜੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਨੇ ਵਿਗੜੀ ਕਾਨੂੰਨ ਵਿਵਸਥਾ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਮੰਗਿਆ ਹੈ।

ਦਲਜੀਤ ਚੀਮਾ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਹੋਣਾ ਬਹੁਤ ਹੀ ਮੰਦਭਾਗਾ ਹੈ। ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਜਿਹਨਾਂ ਨੇ ਅੱਤਵਾਦੀਆਂ ਦਾ ਡੱਟ ਕੇ ਸਾਹਮਣਾ ਕੀਤਾ ਸੀ ਅੱਜ ਕੈਪਟਨ ਦੇ ਰਾਜ ‘ਚ ਉਹ ਵਿਆਕਤੀ ਵੀ ਮਹਿਫੂਜ਼ ਨਹੀਂ ਹੈ।

ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਕੈਪਟਨ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਨੇ ਬਲਵਿੰਦਰ ਸਿੰਘ ਦੀ ਸੁਰੱਖਿਆ ਕਿਉਂ ਹਟਾਈ ਸੀ? ਇਸ ਤੋਂ ਇਲਾਵਾ ਭਿੱਖੀਵਿੰਡ ਥਾਣੇ ਅਧਿਨ ਇੱਕ ਹਫ਼ਤੇ ਅੰਦਰ ਤਿੰਨ ਕਤਲ ਹੋਏ ਹਨ।

ਦੂਜੇ ਪਾਸੇ ਲੁਧਿਆਣਾ ‘ਚ ਵੀ ਸ਼ਰੇਆਮ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਨਾਲ ਹੀ ਦਲਜੀਤ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਿਅਕਤੀ ਡਰਿਆ ਹੋਇਆ ਹੈ। ਸਰਕਾਰ ਨਾਮ ਦੀ ਪੰਜਾਬ ‘ਚ ਕੋਈ ਚੀਜ਼ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਲਾਤਾਂ ਨੂੰ ਦੇਖਦੇ ਅਸਤੀਫ਼ਾ ਦੇਣ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ‘ਤੇ ਥੋੜ੍ਹਾ ਤਰਸ ਕਰਨਾ ਚਾਹੀਦਾ ਹੈ।

Check Also

ਦੇਵੀ ਦਿਆਲ ਪਰਾਸ਼ਰ ਭਾਜਪਾ ‘ਚ ਹੋਏ ਸ਼ਾਮਲ

ਚੰਡੀਗੜ੍ਹ: ਬ੍ਰਾਹਮਣ ਸਭਾ, ਪੰਜਾਬ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਨੇ ਭਾਜਪਾ ਦਾ ਕਮਲ ਫੜ੍ਹ ਲਿਆ ਹੈ। …

Leave a Reply

Your email address will not be published. Required fields are marked *