ਕੈਨੇਡਾ ‘ਚ 45 ਸਾਲਾ ਅਜਮੇਰ ਸਿੰਘ ਨੂੰ ਹੋਈ 13 ਸਾਲ ਕੈਦ ਦੀ ਸਜ਼ਾ

TeamGlobalPunjab
2 Min Read

ਮਿਸੀਸਾਗਾ: ਕੈਨੇਡਾ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ 45 ਸਾਲਾ ਅਜਮੇਰ ਸਿੰਘ ਉਨ੍ਹਾਂ 4 ਪੰਜਾਬੀਆਂ ‘ਚ ਸ਼ਾਮਲ ਸੀ, ਜਿਨ੍ਹਾਂ ਨੂੰ ਬੀਤੇ ਸਾਲ ਨਸ਼ੀਲੇ ਪਦਾਰਥ ਤੇ ਨਕਦੀ ਸਣੇ ਗ੍ਰਿਫਤਾਰ ਕੀਤਾ ਗਿਆ ਸੀ।

ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ‘ਚ 45 ਸਾਲਾ ਅਜਮੇਰ ਸਿੰਘ, 44 ਸਾਲਾ ਪਰਮਿੰਦਰ ਗਰੇਵਾਲ, 41 ਸਾਲਾ ਸਵਰਾਜ ਸਿੰਘ ਅਤੇ 31 ਸਾਲਾ ਕਰਨ ਸ਼ਾਮਲ ਸਨ। ਅਜਮੇਰ ਸਿੰਘ ਨੂੰ ਫੈਟਾਨਿਲ ਦੇ ਤਸਕਰੀ ਦੇ ਦੋਸ਼ ‘ਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਵੀ ਅਜਮੇਰ ਸਿੰਘ ਨੂੰ 10 ਕੈਦ ਦੀ ਵੱਖਰੀ ਸਜ਼ਾ ਹੋਈ ਹੈ ਪਰ ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।

ਹਾਲਟਨ ਪੁਲਿਸ ਵਲੋਂ ਕੀਤੀ ਗਈ 7 ਮਹੀਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ ਸਾਲ ਓਨਟਾਰੀਓ ‘ਚ ਚੱਲ ਰਹੇ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੁਲਿਸ ਮੁਤਾਬਕ ਹਾਲਟਨ ਰੀਜਨ, ਗਰੇਟਰ ਟੋਰਾਂਟੋ ਏਰੀਆ ਅਤੇ ਹੈਮਿਲਟਨ ਖੇਤਰ ਵਿੱਚ ਕੋਕੀਨ ਤੇ ਫੇਂਟਾਨਿਲ ਦੀ ਤਸਕਰੀ ਕੀਤੀ ਜਾ ਰਹੀ ਸੀ।

ਪੁਲਿਸ ਮੁਤਾਬਕ ਇਨਾਂ ਕੋਲੋਂ 2.5 ਮਿਲੀਅਨ ਡਾਲਰ ਦਾ ਸਮਾਨ ਬਰਾਮਦ ਕੀਤਾ ਗਿਆ ਸੀ। ਅਜਮੇਰ ਸਿੰਘ ਤੋਂ ਇਲਾਵਾ ਪ੍ਰੋਜੈਕਟ ਲਿੰਕਸ ਤਹਿਤ ਗ੍ਰਿਫ਼ਤਾਰ ਕੀਤੇ ਗਏ ਹੋਰ 6 ਲੋਕਾਂ ‘ਚੋਂ ਵੀ ਕਈਆਂ ਨੂੰ ਕੈਦ ਦੀ ਸਜ਼ਾ ਹੋ ਸਕਦੀ ਹੈ।

Share this Article
Leave a comment