ਲਖੀਮਪੁਰ : ਲਖੀਮਪੁਰ ਖੇੜੀ ਹਿੰਸਾ ਵਿੱਚ ਪੁੱਤਰ ਅਸ਼ੀਸ਼ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਆਪਾ ਖੋ ਬੈਠੇ।
ਅਜੈ ਮਿਸ਼ਰਾ ਬੁੱਧਵਾਰ ਨੂੰ ਲਖੀਮਪੁਰ ‘ਚ ਮਦਰ ਚਾਈਲਡ ਕੇਅਰ ਸੈਂਟਰ ‘ਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਏ ਸਨ। ਇਸ ਦੌਰਾਨ ਜਦੋਂ ਇੱਕ ਟੀਵੀ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਅਜੇ ਮਿਸ਼ਰਾ ਨੇ ਉਸ ਨੂੰ ਧੱਕਾ ਦਿੱਤਾ ਅਤੇ ਗਾਲੀ-ਗਲੋਚ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਅਜੇ ਮਿਸ਼ਰਾ ਨੂੰ ਦਿੱਲੀ ਸੱਦ ਲਿਆ ਹੈ।
ਦਰਅਸਲ, ਰਿਪੋਰਟਰ ਮੰਤਰੀ ਤੋਂ SIT ਦੀ ਜਾਂਚ ਨੂੰ ਲੈ ਕੇ ਸਵਾਲ ਕਰ ਰਹੇ ਸਨ। ਇਸ ‘ਤੇ ਅਜੇ ਮਿਸ਼ਰਾ ਗੁੱਸੇ ‘ਚ ਆ ਗਏ। ਰਿਪੋਰਟਰ ਨੂੰ ਕਿਹਾ, “ਤੁਹਾਡਾ ਦਿਮਾਗ ਖ਼ਰਾਬ ਹੈ ਕੀ ? ਤੁਸੀਂ ਜਿਸ ਕੰਮ ਲਈ ਆਏ ਹੋ, ਉਸ ਬਾਰੇ ਗੱਲ ਕਰੋ। ਪਹਿਲਾਂ ਆਪਣਾ ਫ਼ੋਨ ਬੰਦ ਕਰ ਦਿਓ।”
ਮੰਤਰੀ ਇੱਥੇ ਹੀ ਨਹੀਂ ਰੁਕਿਆ। ਰਿਪੋਰਟਰ ਨੂੰ ਧਮਕਾਇਆ ਅਤੇ ਧੱਕਾ ਵੀ ਦਿੱਤਾ। ਜਦੋਂ ਰਿਪੋਰਟਰ ਨੇ ਦੁਬਾਰਾ ਸਵਾਲ ਪੁੱਛਿਆ ਤਾਂ ਉਹ ਰਿਪੋਰਟਰ ਨੂੰ ਮਾਰਨ ਲਈ ਦੌੜੇ।
#WATCH | MoS Home Ajay Kumar Mishra 'Teni' hurls abuses at a journalist who asked a question related to charges against his son Ashish in the Lakhimpur Kheri violence case. pic.twitter.com/qaBPwZRqSK
— ANI UP/Uttarakhand (@ANINewsUP) December 15, 2021
ਇਸ ਘਟਨਾ ਦੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕੀ ਮੰਤਰੀ ਨੂੰ ਜੰਮ ਕੇ ਭੰਡ ਰਹੇ ਹਨ।