AISSF ਵਲੋਂ ਗੁਰਦੁਆਰਾ ਦੀਵਾਨ ਹਾਲਾਂ ਨੂੰ ਅਸਥਾਈ ਕੋਵਿਡ ਹਸਪਤਾਲਾਂ ‘ਚ ਤਬਦੀਲ ਕਰਨ ਦੀ ਅਪੀਲ

TeamGlobalPunjab
2 Min Read

ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਾਰੇ 5 ਸਿੰਘ ਸਾਹਿਬਾਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਸਮੂਹ ਧਾਰਮਿਕ ਅਸਥਾਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਆਦੇਸ਼ ਦੇਣ ਕਿ ਉਹ ਸਾਰੇ ਲੰਗਰ ਹਾਲਾਂ ਜਾਂ ਦੀਵਾਨ ਹਾਲ ਨੂੰ ਅਸਥਾਈ ਕੋਵਿਡ ਕੇਅਰ ਸੈਂਟਰ ‘ਚ ਤਬਦੀਲ ਕਰਨ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਪੰਜਾਬ ਅਤੇ ਹੋਰ ਰਾਜਾਂ ਨੂੰ ਅਸਥਾਈ ਕੋਵਿਡ ਕੇਅਰ ਹਸਪਤਾਲਾਂ ‘ਚ ਦਾਖਲ ਕਰਨ ਦੇ ਨਾਲ-ਨਾਲ ਉੱਥੇ ਸਿਖਲਾਈ ਪ੍ਰਾਪਤ ਸਟਾਫ ਦਾ ਪ੍ਰਬੰਧ ਵੀ ਕੀਤਾ ਜਾਵੇ।

ਫੈਡਰੇਸ਼ਨ ਨੇ ਕਿਹਾ ਕਿ ਵੈਸੇ ਬੀਤੇ ਸਾਲ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਪ੍ਰਭਾਵਿਤ ਲੋਕਾ ਦੀ ਬੇਹੱਦ ਮਦਦ ਕੀਤੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਹਸਪਤਾਲਾਂ ਅਤੇ ਵਿਦਿਅਕ ਅਦਾਰਿਆ ਦੇ ਨਰਸਿੰਗ ਅਤੇ ਟੀਚਿੰਗ ਸਟਾਫ ਦੀਆ ਤਨਖਾਹਾ ਵਿੱਚ ਵਾਧਾ ਕਰਕੇ ਹਰੇਕ ਮਹੀਨੇ ਦੀ ਪਹਿਲੀ ਤਾਰੀਖ ਨੂੰ ਤਨਖਾਹ ਦੇਣੀ ਚਾਹੀਦੀ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜ ਜੱਥੇਦਾਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸਾਰੇ ਉਪਲੱਬਧ ਹਾਲਾਂ ਨੂੰ ਅਸਥਾਈ ਕੋਵਿਡ ਕੇਅਰ ਹਸਪਤਾਲਾਂ ਵਿੱਚ ਤਬਦੀਲ ਕਰਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਨ। ਉਨ੍ਹਾਂ ਕਿਹਾ ਲੋਕਾਂ ਲਈ ਇਹ ਬਹੁਤ ਔਖਾ ਸਮਾਂ ਹੈ, ਕਿਉਂਕਿ ਜ਼ਿਆਦਾਤਰ ਹਸਪਤਾਲਾਂ ਵਿੱਚ ਬੈੱਡ ਉਪਲਬਧ ਨਹੀਂ ਹਨ। ਲੋਕ ਸੜਕਾਂ‘ ਤੇ ਪਏ ਹੋਏ ਹਨ। ਸਿਹਤ ਪ੍ਰਣਾਲੀ ਮਰੀਜ਼ਾਂ ਦੇ ਅਚਾਨਕ ਬੋਝ ਹੇਠਾਂ ਡਿੱਗ ਗਈ ਹੈ ਅਤੇ ਸਾਨੂੰ ਕੋਵਿਡ ਨਾਲ ਪੀੜਤ ਮਰੀਜ਼ਾਂ ਲਈ ਹਸਪਤਾਲ ਵਿੱਚ ਦਾਖਲੇ ਲਈ ਜਗ੍ਹਾ ਬਣਾਉਣ ਦੀ ਜ਼ਰੂਰਤ ਹੈ।

Share this Article
Leave a comment