ਥਾਈਲੈਂਡ ਘੁੰਮਣ ਗਏ 30 ਲੋਕ, ਲੁੱਟੇ ਨਜ਼ਾਰੇ, ਪਰ ਵਾਪਸ ਆਉਂਦੇ ਸਮੇਂ ਹੋਇਆ ਵੱਡਾ ਕਾਂਡ, ਹੁਣ ਘਰ ਆਉਣ ਨੂੰ ਤਰਸੇ

Global Team
3 Min Read

ਨਿਊਜ਼ ਡੈਸਕ:  ਹਰ ਸਾਲ ਲੱਖਾਂ ਭਾਰਤੀ ਥਾਈਲੈਂਡ ਘੁੰਮਣ ਲਈ ਜਾਂਦੇ ਹਨ। ਇਸ ਤਰ੍ਹਾਂ, ਫੁਕੇਟ ਦਾ ਦੌਰਾ 30 ਤੋਂ 35 ਯਾਤਰੀਆਂ ਲਈ ਇੱਕ ਡਰਾਉਣੇ ਸੁਪਨੇ ਵਿੱਚ ਬਦਲ ਗਿਆ। ਆਮ ਤੌਰ ‘ਤੇ ਦਿੱਲੀ ਤੋਂ ਫੂਕੇਟ ਦੀ ਫਲਾਈਟ ਸਿਰਫ ਪੰਜ ਘੰਟਿਆਂ ‘ਚ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾ ਦਿੰਦੀ ਹੈ ਪਰ ਚਾਰ ਦਿਨ ਬੀਤ ਜਾਣ ‘ਤੇ ਵੀ ਇਹ ਯਾਤਰੀ ਫੁਕੇਟ ਤੋਂ ਘਰ ਨਹੀਂ ਪਰਤ ਸਕੇ ਹਨ। ਇਸ ਦਾ ਮੁੱਖ ਕਾਰਨ ਏਅਰ ਇੰਡੀਆ ਦਾ ਢਿੱਲਾ ਰਵੱਈਆ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 16 ਨਵੰਬਰ ਨੂੰ ਏਅਰ ਇੰਡੀਆ ਦੀ ਏਆਈ 377 ਫਲਾਈਟ ‘ਚ ਕੁੱਲ 142 ਯਾਤਰੀ ਫੁਕੇਟ ਤੋਂ ਦਿੱਲੀ ਆਉਣ ਵਾਲੇ ਸਨ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 5.50 ਵਜੇ ਉਡਾਣ ਭਰੀ ਪਰ ਏਅਰਬੱਸ ਏ320 (ਵੀਟੀ-ਈਡੀਡੀ) ਤਕਨੀਕੀ ਖਰਾਬੀ ਕਾਰਨ ਹਵਾਈ ਅੱਡੇ ਤੋਂ  ਵਾਪਸ ਪਰਤ ਗਈ। ਇਸ ਤੋਂ ਬਾਅਦ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਡਿਊਟੀ ਟਾਈਮਿੰਗ ਕਾਰਨ ਜਹਾਜ਼ ਟੇਕ ਆਫ ਨਹੀਂ ਕੀਤਾ। ਅਗਲੇ ਦਿਨ ਜਹਾਜ਼ ਨੇ ਫੁਕੇਟ ਤੋਂ ਰਾਤ 8.44 ਵਜੇ ਫਿਰ ਉਡਾਣ ਭਰੀ। ਫਿਰ ਤਕਨੀਕੀ ਖਰਾਬੀ ਕਾਰਨ ਜਹਾਜ਼ 3.5 ਘੰਟੇ ਬਾਅਦ ਹਵਾਈ ਅੱਡੇ ‘ਤੇ ਵਾਪਸ ਪਰਤ ਗਿਆ।

ਏਅਰ ਇੰਡੀਆ ਦੇ ਸੂਤਰਾਂ ਅਨੁਸਾਰ, “ਜਦੋਂ 16 ਨਵੰਬਰ ਦੀ ਉਡਾਣ ਰੱਦ ਕੀਤੀ ਗਈ ਸੀ, ਤਾਂ ਏਅਰਲਾਈਨ ਨੇ ਫੁਕੇਟ ਦੇ ਇੱਕ ਹੋਟਲ ਵਿੱਚ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਉਸ ਦਿਨ AI 377 ‘ਤੇ ਸਫ਼ਰ ਕਰਨ ਵਾਲੇ 142 ਲੋਕਾਂ ਵਿੱਚੋਂ ਜ਼ਿਆਦਾਤਰ ਨੇ ਜਾਂ ਤਾਂ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਜਾਂ ਹੋਰ ਪ੍ਰਬੰਧ ਕੀਤੇ।   ਹੁਣ ਫੂਕੇਟ ਤੋਂ ਦਿੱਲੀ ਜਾਣ ਲਈ ਲਗਭਗ 30-35 ਯਾਤਰੀ ਬਚੇ ਹਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਵਾਪਸ ਭੇਜੇ ਜਾਣ ਦੀ ਸੰਭਾਵਨਾ ਹੈ। ਏਅਰ ਇੰਡੀਆ ਦੇ ਸੂਤਰਾਂ ਨੇ TOI ਨੂੰ ਦੱਸਿਆ ਕਿ ਉਹ ਬੁੱਧਵਾਰ ਨੂੰ ਫੂਕੇਟ ਵਿੱਚ ਮੌਜੂਦ ਲਗਭਗ 30-35 ਯਾਤਰੀਆਂ ਨੂੰ ਘਰ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਏਅਰਲਾਈਨਜ਼ ਨੇ ਕੀ ਕਿਹਾ?

ਦੂਜੇ ਪਾਸੇ ਇਸ ਮਾਮਲੇ ‘ਤੇ ਏਅਰ ਇੰਡੀਆ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ, “ਏਅਰ ਇੰਡੀਆ ਫਲਾਈਟ ਏ.ਆਈ.-377 ਦੀ ਦੇਰੀ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਹੈ। ਇਸ ਨੂੰ ਤਕਨੀਕੀ ਮੁੱਦੇ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸਾਡੇ ਗਰਾਊਂਡ ਸਟਾਫ ਨੇ ਉਨ੍ਹਾਂ ਦੀ ਅਸੁਵਿਧਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ।  ਕੁਝ ਮਹਿਮਾਨਾਂ ਨੂੰ ਬਦਲਵੀਂ ਉਡਾਣਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਫਲਾਈਟ ਰੱਦ ਹੋਣ ਦੀ ਸਥਿਤੀ ਵਿੱਚ ਯਾਤਰੀਆਂ ਨੂੰ ਪੂਰਾ ਰਿਫੰਡ ਦਾ ਵਿਕਲਪ ਵੀ ਦਿੱਤਾ ਗਿਆ ਸੀ।

Share This Article
Leave a Comment