ਵਾਸ਼ਿੰਗਟਨ – ਬੀਜ਼ਿੰਗ ਵੱਲੋਂ ਹਾਂਗਕਾਂਗ ‘ਚ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਅਮਰੀਕਾ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਅਮਰੀਕਾ ਨੇ ਚੀਨ ਅਤੇ ਹਾਂਗਕਾਂਗ ਦੇ 24 ਅਧਿਕਾਰੀਆਂ ‘ਤੇ ਬੈਨ ਲਗਾ ਦਿੱਤਾ ਹੈ। ਅਮਰੀਕਾ ਨੇ ਇਹ ਬੈਨ ਉਸ ਸਮੇਂ ਲਗਾਇਆ ਹੈ ਜਦੋਂ ਇਸ ਹਫ਼ਤੇ ਅਲਾਸਕਾ ‘ਚ ਅਮਰੀਕੀ ਵਿਦੇਸ਼ ਮੰਤਰੀ ਚੀਨ ਦੇ ਮੁੱਖ ਲੀਡਰਾਂ ਦੇ ਨਾਲ ਬੈਠਕ ਕਰਨ ਜਾ ਰਹੇ ਹਨ। ਜਿਨ੍ਹਾਂ ਲੋਕਾਂ ‘ਤੇ ਅਮਰੀਕਾ ਨੇ ਬੈਨ ਲਗਾਇਆ ਹੈ ਉਸ ਵਿਚ ‘ਵਾਂਗ ਚੇਨ’ ਜੋ 25 ਮੈਂਬਰੀ ਪੋਲਿਤ ਬਿਊਰੋ ਦੇ ਮੈਂਬਰ ਹਨ ਅਤੇ ‘ਯਿਉ-ਚੂੰਗ’ ਜੋ ਹਾਂਗਕਾਂਗ ‘ਚ ਰਾਸ਼ਟਰੀ ਸੁਧਾਰ ਕਾਨੂੰਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਹਨ, ਇਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਬੈਨ ‘ਹਾਂਗਕਾਂਗ ਖੁਦਮੁਖਤਿਆਰੀ ਐਕਟ’ ਦੇ ਤਹਿਤ ਲਗਾਏ ਗਏ ਹਨ। ਜਿਸ ਵਿਚ ਪਿਛਲੇ ਸਾਲ ਅਮਰੀਕਾ ਨੇ ਇਸ ਨੂੰ ਆਪਣੇ ਦੇਸ਼ ਵਿੱਚ ਲਾਗੂ ਕਰ ਦਿੱਤਾ ਸੀ। ਇਹ ਕਾਨੂੰਨ ਬੀਜਿੰਗ ਵੱਲੋਂ ਹਾਂਗਕਾਂਗ ‘ਚ ਅਲਗਾਵਾਦੀਆਂ ਨੂੰ ਕਾਬੂ ਕਰਨ ਦੇ ਲਈ ਲਾਗੂ ਕੀਤੇ ਗਏ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਜਵਾਬ ਵਿਚ ਪਾਸ ਕੀਤੇ ਗਏ ਹਨ।