AGNI-5 ਮਿਜ਼ਾਇਲ ਦਾ ਸਫਲ ਪ੍ਰੀਖਣ,5 ਹਜ਼ਾਰ ਕਿਲੋਮੀਟਰ ਤਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਨੇ ਸਰਹੱਦੀ ਸੁਰੱਖਿਆ ਅਤੇ ਮਿਜ਼ਾਈਲ ਤਕਨੀਕ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਅੱਜ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਸਫਲਤਾਪੂਰਵਕ ਪਰੀਖਣ ਕੀਤਾ। ਇਹ ਮਿਜ਼ਾਈਲ ਤਿੰਨ ਪੜਾਅਵਾਰ ਠੋਸ ਈਂਧਨ ਦੀ ਵਰਤੋਂ ਕਰਦੀ ਹੈ। ਇਹ ਮਿਜ਼ਾਈਲ 5000 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਸੀਮਾ ਚੀਨ ਅਤੇ ਪਾਕਿਸਤਾਨ ਸਮੇਤ ਪੂਰੇ ਏਸ਼ੀਆ ਨੂੰ ਕਵਰ ਕਰੇਗੀ। ਅਗਨੀ-5 ਦਾ ਇਹ ਅੱਠਵਾਂ ਟੈਸਟ ਸੀ।

ਜ਼ਿਕਰਯੋਗ ਹੈ ਕਿ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਸਭ ਤੋਂ ਪਹਿਲਾ ਟੈਸਟ ਸਾਲ 2012 ਵਿੱਚ ਹੋਇਆ ਸੀ। ਭਾਰਤ ਪਹਿਲਾਂ ਹੀ ਅਗਨੀ-1, 2, 3 ਮਿਜ਼ਾਈਲ ਨੂੰ ਕਾਰਜਸ਼ੀਲ ਤੌਰ ‘ਤੇ ਤਾਇਨਾਤ ਕਰ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ ਇਹ ਤਿੰਨਾਂ ਮਿਜ਼ਾਈਲ ਪਾਕਿਸਤਾਨ ਵੱਲੋਂ ਉਠ ਰਹੇ ਖ਼ਤਰ‌ਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਦੋਂ ਕਿ ਅਗਨੀ-5 ਨੂੰ ਖਾਸਤੌਰ ‘ਤੇ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ਲਈ ਤਿਆਰ ਕੀਤਾ ਗਿਆ ਹੈ। ਅਗਨੀ-5 ਦੀ ਪਹੁੰਚ ਚੀਨ ਦੇ ਹਰ ਇਲਾਕੇ ਤੱਕ ਹੈ।

ਅਗਨੀ-5 ਭਾਰਤ ਦੀ ਪਹਿਲੀ ਅਤੇ ਇਕਲੌਤੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਕੋਲ ਮੌਜੂਦ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿੱਚੋਂ ਇੱਕ ਹੈ। ਇਸ ਦੀ ਰੇਂਜ 5 ਹਜ਼ਾਰ ਕਿਲੋਮੀਟਰ ਹੈ। ਅਗਨੀ-5 ਬੈਲਿਸਟਿਕ ਮਿਜ਼ਾਈਲ ਇੱਕੋ ਸਮੇਂ ਕਈ ਵਾਰਹੈੱਡ ਲੈ ਜਾਣ ਦੇ ਸਮਰੱਥ ਹੈ।

- Advertisement -

Share this Article
Leave a comment