KBC 15 ‘ਚ 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਸਿੰਘ ਨੇ ਕਿਹਾ- ਗਿਆਨ ਇੱਕ ਸਮੁੰਦਰ ਦੀ ਤਰ੍ਹਾਂ ਹੈ………

Rajneet Kaur
4 Min Read

ਨਿਊਜ਼ ਡੈਸਕ: ਟੀ.ਵੀ. ਸੀਰੀਅਲ ਕੌਣ ਬਣੇਗਾ ਕਰੋੜਪਤੀ ਅਸੀਂ ਸਭ ਨੇ ਦੇਖਿਆ ਹੀ ਹੈ। ਇਸ ਸਾਲ ਦੇ ਇਸ ਵੱਡੇ ਮੁਕਾਬਲੇ ਵਿੱਚ ਪੰਜਾਬ ਦਾ ਜਸਕਰਨ ਸਿੰਘ ਨੇ ਵੀ ਹਿੱਸਾ ਲਿਆ।  ਜਿਸ ਦਾ ਸੁਪਨਾ ਆਈ.ਏ.ਐੱਸ. ਬਣਨ ਦਾ ਹੈ।

ਕੌਣ ਬਣੇਗਾ ਕਰੋੜਪਤੀ-15  ਵਿੱਚ ਜਸਕਰਨ ਸਿੰਘ ਨੇ ਜਿੱਤ ਹਾਸਿਲ ਕਰਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਜਸਕਰਨ ਸਿੰਘ ਇਸ ਸੀਜ਼ਨ ਦਾ ਪਹਿਲਾ ਕਰੋੜਪਤੀ ਬਣਨ ਦਾ ਮਾਣ ਹਾਸਿਲ ਕਰ ਚੁੱਕਾ ਹੈ। ਉਹ ਭਾਰਤ ਦੇ ਪ੍ਰਸਿੱਧ ਸੂਬੇ ਪੰਜਾਬ ਨਾਲ ਸਬੰਧ ਰੱਖਦਾ ਹੈ। ਦਸਣਯੋਗ ਹੈ ਕਿ ਉਹ ਪਹਿਲਾਂ  ਚਾਰ ਵਾਰ KBC ਚੋਂ ਬਾਹਰ ਹੋ ਚੁੱਕਿਆ ਸੀ। ਪਰ ਉਸ ਨੇ ਆਪਣੀ ਮਿਹਨਤ ਅਤੇ ਹਿੰਮਤ ਨਾ ਛੱਡੀ ‘ਤੇ ਆਖ਼ਿਰਕਾਰ ਇਸ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਆਪਣਾ ਨਾਂ ਰੋਸ਼ਨ ਕੀਤਾ। ਦੱਸ ਦਈਏ ਕਿ ਜਸਕਰਨ ਸਿੰਘ ਪਿੰਡ ਖਾਲੜਾ ਪੰਜਾਬ ਦਾ ਵਾਸੀ ਹੈ। ਜਸਕਰਨ ਦੀ ਉਮਰ ਮਹਿਜ਼ 21 ਸਾਲ ਦੀ ਹੈ। ਜਿਸ ਨੇ ਇਸ ਮੁਕਾਬਲੇ ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ ਜਿੱਤ ਕੇ ਪੰਜਾਬ ਦੇ ਗੌਰਵ ਨੂੰ ਵਧਾਇਆ ਹੈ। ਉਹ ਆਈ.ਏ.ਐੱਸ. ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਜਸਕਰਨ ਦਾ ਪਾਲਣ ਪੋਸ਼ਣ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਹੈ।  ਉਹ ਆਪਣਾ ਸੁਪਨਾ ਪੂਰਾ ਕਰਨ ਲਈ ਬਿਨਾਂ ਕਿਸੇ ਟਿਊਸ਼ਨ ਜਾਂ ਕੋਚਿੰਗ ਤੋਂ ਤਿਆਰੀ ਕਰ ਰਿਹਾ ਹੈ।

ਜਸਕਰਨ ਦੀ ਪੜ੍ਹਾਈ ਲਿਖਾਈ ਵਿੱਚ ਰੁਚੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਉਹ ਬਿਨਾਂ ਕਿਸੇ ਕੋਚਿੰਗ ਦੇ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਿਹਾ ਹੈ। ਜਸਕਰਨ ਇਸ ਸ਼ੋਅ ਵਿੱਚ ਇੱਕ ਕਰੋੜ ਰੁਪਏ ਜਿੱਤ ਚੁੱਕਿਆ ਹੈ ਅਤੇ ਉਹ ਸੱਤ ਕਰੋੜ ਦੀ ਇਨਾਮੀ ਰਾਸ਼ੀ ਦੇ ਸਵਾਲ ਤੱਕ ਪਹੁੰਚ ਚੁੱਕਿਆ ਹੈ। ਅਮਿਤਾਬ ਬੱਚਨ ਦੇ ਸਾਹਮਣੇ ਬੈਠੇ ਹਾਟਸੀਟ ਉੱਤੇ ਪਹੁੰਚੇ ਜਸਕਰਨ ਸਿੰਘ ਦਾ ਇਹ ਪ੍ਰੋਗਰਾਮ ਸੋਮਵਾਰ ਮੰਗਲਵਾਰ ਨੂੰ ਟੀ.ਵੀ. ਉੱਤੇ ਦਿਖਾਇਆ ਜਾਵੇਗਾ। ਉਦੋਂ ਹੀ ਪਤਾ ਲੱਗੇਗਾ ਕਿ ਆਖ਼ਿਰਕਾਰ ਜਸਕਰਨ ਨੂੰ ਸੱਤ ਕਰੋੜ ਦਾ ਕੀ ਸਵਾਲ ਪੁੱਛਿਆ ਜਾਵੇਗਾ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਸੱਤ ਕਰੋੜ ਦੇ ਸਵਾਲ ਦਾ ਜਵਾਬ ਦੇਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ। ਜਸਕਰਨ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਉਹ ਇਸ ਪਲ ਦਾ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।

21 ਸਾਲ ਦੇ ਜਸਕਰਨ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਗਿਆਨ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿਸ ਵਿੱਚ ਸਾਨੂੰ ਸਭ ਨੂੰ ਡੁੱਬ ਜਾਣਾ ਚਾਹੀਦਾ ਹੈ। ਉਹ ਆਪਣਾ ਘੰਟਿਆਂ ਬੱਧੀ ਸਮਾਂ ਲਾਇਬ੍ਰੇਰੀ ਵਿੱਚ ਗੁਜ਼ਾਰਨਾ ਪਸੰਦ ਕਰਦਾ ਹੈ। ਜਸਕਰਨ ਨੇ ਦੱਸਿਆ ਕਿ ਉਹ ਯੂ.ਪੀ.ਐੱਸ.ਸੀ. ਦੀ ਤਿਆਰੀ ਵੀ ਗੂਗਲ ਤੋਂ ਕਰ ਰਿਹਾ ਹੈ। ਉਸ ਨੇ ਖੁਸ਼ੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਸ ਦਾ ਇਹ ਸਫ਼ਰ ਬਹੁਤ ਮੁਸ਼ਕਿਲਾਂ ਨਾਲ ਭਰਿਆ ਸੀ। ਇਸ ਮੁਕਾਮ ਤੇ ਪਹੁੰਚਣਾ ਇੰਨਾ ਆਸਾਨ ਨਹੀਂ ਸੀ। ਉਹ ਇਸ ਮੰਜ਼ਿਲ ਤੇ ਪਹੁੰਚਣ ਲਈ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ ਸੀ। ਤਿਆਰੀ ਦੌਰਾਨ ਹੀ ਉਹ ਚਾਰ ਵਾਰ ਕੇ.ਬੀ.ਸੀ. ਚੋਂ ਬਾਹਰ ਹੋਇਆ ਸੀ। ਰਿਜੈਕਸ਼ਨ ਦੇ ਬਾਵਜੂਦ ਵੀ ਉਸ ਨੇ ਆਪਣੀ ਮਿਹਨਤ ਜਾਰੀ ਰੱਖੀ। ਅਸਫ਼ਲਤਾ ਦੀ ਸੂਰਤ ਵਿੱਚ ਨਿਰਾਸ਼ਾ ਦਾ ਹੋਣਾ ਸੁਭਾਵਿਕ ਗੱਲ ਹੈ ਪਰ ਜਸਕਰਨ ਨੇ ਉਮੀਦ ਨਹੀਂ ਛੱਡੀ। ਆਪਣੇ ਆਪ ਉੱਤੇ ਯਕੀਨ ਰੱਖਦੇ ਹੋਏ ਮਿਹਨਤ ਦਾ ਸਹਾਰਾ ਲੈਂਦਿਆਂ ਅੱਜ ਜਸਕਰਨ ਸਫ਼ਲਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਚੁੱਕਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment