ਟੋਰਾਂਟੋ: ਵਿਦੇਸ਼ੀ ਧਰਤੀ ‘ਚ ਭਾਰਤੀਆਂ ਨੇ ਪਹੁੰਚ ਕੇ ਜਿੱਥੇ ਵੱਡੇ ਨਾਮ ਬਣਾਏ ਹਨ ਤਾਂ ਕੁਝ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਹਰਕਤਾਂ ਕਾਰਨ ਦੇਸ਼ ਦਾ ਨਾਮ ਖਰਾਬ ਹੁੰਦਾ ਹੈ। ਕੁਝ ਅਜਿਹਾ ਹੀ ਮਾਮਲਾ ਕੈਨੇਡਾ ‘ਚ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਇੱਕ ਅਜਿਹੇ ਭਾਰਤੀ ਮੂਲ ਦੇ ਨੌਜਵਾਨ ਦੀ ਭਾਲ ਕਰ ਰਹੀ ਹੈ ਜਿਸ ਨੇ ਸ਼ੁੱਕਰਵਾਰ ਨੂੰ ਬਰੈਂਪਟਨ ਵਿੱਚ ਇੱਕ ਹਾਈ ਸਕੂਲ ਦੇ ਬਾਹਰ ਇੱਕ 18 ਸਾਲਾ ਵਿਦਿਆਰਥੀ ‘ਤੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ ।
ਸ਼ੱਕੀ ਦੀ ਪਛਾਣ ਜਸਦੀਪ ਢੇਸੀ (17) ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ।ਪੁਲਿਸ ਨੇ ਦੱਸਿਆ ਕਿ ਪੀੜਤ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਸਥਿਰ ਹੈ। ਪੁਲਿਸ ਜਾਂਚਕਰਤਾਵਾਂ ਦੇ ਅਨੁਸਾਰ ਗੋਲੀਬਾਰੀ ਸਕੂਲ ਦੇ ਪਿਛਲੇ ਪਾਰਕਿੰਗ ਸਥਾਨ ਦੇ ਬਾਹਰ ਹੋਈ ।
ਪੀਲ ਜ਼ਿਲ੍ਹਾ ਸਕੂਲ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ, “ਪੁਲਿਸ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਸਮੇਂ, ਸਾਡੇ ਕੋਲ ਸਾਂਝਾ ਕਰਨ ਲਈ ਕੋਈ ਹੋਰ ਜਾਣਕਾਰੀ ਨਹੀਂ ਹੈ,”