ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ‘ਚ ਆਮ ਆਦਮੀ ਪਾਰਟੀ ਨੇਤਾ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਦੌਰਾਨ ਭਾਜਪਾ ਨੇ ‘ਆਪ’ ਖ਼ਿਲਾਫ਼ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ‘ਚ ਭਾਜਪਾ ਨੇ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਨੂੰ ‘ਦੋ ਕੈਦੀ’ ਦੱਸਿਆ ਹੈ। ਇਸ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਜੇ ਸਿੰਘ ਦਾ ਨਾਂ ਈਡੀ ਦੀ ਚਾਰਜਸ਼ੀਟ ਵਿੱਚ ਹੈ। ਸੀਐਮ ਅਰਵਿੰਦ ਕੇਜਰੀਵਾਲ ਨੂੰ ਪੂਰਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀ ਦਿਨੇਸ਼ ਅਰੋੜਾ ਦੇ ਗਵਾਹ ਬਣਨ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ। ਪੋਸਟਰ ਜਾਰੀ ਕਰਦੇ ਹੋਏ, ਬੀਜੇਪੀ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ ਸੀ ਸ਼ਰਾਬ ਘੁਟਾਲੇ ਦੇ ਤੋਹਫ਼ੇ – ਦੋ ਕੈਦੀ।
ਦਿੱਲੀ ਭਾਜਪਾ ਨੇ ਅੱਜ ‘ਐਕਸ’ ‘ਤੇ ‘ਆਪ’ ਨੂੰ ਨਿਸ਼ਾਨੇ ‘ਤੇ ਲੈਂਦਿਆਂ ਇਕ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਦਾ ਸਿਰਲੇਖ ‘ਦੋ ਕੈਦੀ’ ਹੈ। ਪੋਸਟਰ ‘ਤੇ ‘ਆਪ’ ਨੇਤਾ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਦੀ ਤਸਵੀਰ ਹੈ। ਪੋਸਟਰ ‘ਤੇ ਲਿਖਿਆ ਹੈ ਕਿ ਅਸੀਂ ਪੇਸ਼ ਕਰਦੇ ਹਾਂ ਸ਼ਰਾਬ ਘੁਟਾਲਾ.. ਦੋ ਕੈਦੀ। ਪੋਸਟਰ ਦੇ ਹੇਠਾਂ ਲਿਖਿਆ ਹੈ ਤਿਹਾੜ ਥੀਏਟਰ।
Sharab Ghotala Presents – दो कैदी pic.twitter.com/0NVsMSwCV0
— BJP Delhi (@BJP4Delhi) October 5, 2023
- Advertisement -
ਜ਼ਿਕਰਯੋਗ ਹੈ ਕਿ ਈਡੀ ਨੇ ਕੱਲ੍ਹ ‘ਆਪ’ ਸੰਸਦ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਦੇਰ ਸ਼ਾਮ ਤੱਕ ਛਾਪੇਮਾਰੀ ਤੋਂ ਬਾਅਦ ਈਡੀ ਨੇ ‘ਆਪ’ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ‘ਆਪ’ ਨੇ ਭਾਜਪਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦਸ ਦਈਏ ਕਿ ਅੱਜ ‘ਆਪ’ ਵਰਕਰ ਭਾਜਪਾ ਦਫ਼ਤਰ ਦਾ ਘਿਰਾਓ ਕਰਨਗੇ।
ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਮੈਂ ਭਾਜਪਾ, ਉਨ੍ਹਾਂ ਦੇ ਬੁਲਾਰੇ ਅਤੇ ਉਨ੍ਹਾਂ ਦੀਆਂ ਏਜੰਸੀਆਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਕੋਈ ਸਬੂਤ ਰੱਖਣ ਅਤੇ ਇਕ ਵੀ ਰੁਪਿਆ ਦੱਸਣ ਜੋ ਸੰਜੇ ਸਿੰਘ ਦੇ ਘਰੋਂ ਮਿਲਿਆ ਸੀ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੱਸਣ ਕਿ ਸੰਜੇ ਸਿੰਘ ਦੇ ਘਰੋਂ ਕਿੰਨੇ ਸੋਨੇ ਦੇ ਬਿਸਕੁਟ ਅਤੇ ਕਿੰਨੀ ਨਕਦੀ ਮਿਲੀ ਹੈ? ਉਨ੍ਹਾਂ ਨੂੰ ਸੰਜੇ ਸਿੰਘ ਦੇ ਘਰੋਂ ਕੁਝ ਨਹੀਂ ਮਿਲਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.