ਅਕਾਲੀ ਦਲ-ਬਸਪਾ ਗਠਜੋੜ ਤੋਂ ਬਾਅਦ ਪਹਿਲੀ ਵਾਰ ਅੱਜ ਮਾਇਆਵਤੀ ਪੰਜਾਬ ਦੌਰੇ ‘ਤੇ

TeamGlobalPunjab
2 Min Read

ਨਵਾਂਸ਼ਹਿਰ  – ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਅੱਜ ਪੰਜਾਬ ਆ ਰਹੀ ਹੈ। ਮਾਇਆਵਤੀ ਅੱਜ ਨਵਾਂਸ਼ਹਿਰ ਆਉਣਗੇ। ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਹੈ। ਗਠਜੋੜ ਤੋਂ ਬਾਅਦ ਮਾਇਆਵਤੀ ਦੀ ਇਹ ਪਹਿਲੀ ਪੰਜਾਬ ਫੇਰੀ ਹੈ। ਉਹ ਆਪਣੀ ਪਹਿਲੀ ਫੇਰੀ ਦੌਰਾਨ ਨਾ ਸਿਰਫ਼ ਵਰਕਰਾਂ ਨਾਲ ਮੀਟਿੰਗ ਕਰਨਗੇ, ਸਗੋਂ ਨਵਾਂਸ਼ਹਿਰ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਪਾਰਟੀ ਸੂਤਰਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੀ ਰੈਲੀ ਅੱਜ ਦੁਪਹਿਰ 2 ਵਜੇ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਹੈ। ਇਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਅਤੇ ਬਸਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ।

ਇਸ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ, ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਇੰਚਾਰਜ ਪੰਜਾਬ ਵਿਪੁਲ ਕੁਮਾਰ ਆਦਿ ਹਾਜ਼ਰ ਹੋਣਗੇ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹਾਜ਼ਰ ਹੋਣਗੇ।

ਦੋਆਬਾ ਖੇਤਰ ਲਈ ਬਹੁਜਨ ਸਮਾਜ ਪਾਰਟੀ ਦੀ ਰੈਲੀ ਨਵਾਂਸ਼ਹਿਰ ਵਿੱਚ ਰੱਖੀ ਗਈ ਹੈ। ਇਹ ਉਹੀ ਖੇਤਰ ਹੈ ਜਿਸ ਵਿੱਚ ਅਨੁਸੂਚਿਤ ਜਾਤੀ ਦੇ ਵੋਟਰ ਜ਼ਿਆਦਾ ਹਨ ਅਤੇ ਪਾਰਟੀ ਨੇ ਵੀ ਜ਼ਿਆਦਾ ਉਮੀਦਵਾਰ ਖੜ੍ਹੇ ਕੀਤੇ ਹਨ। ਇਕੱਲੇ ਦੁਆਬਾ ਖੇਤਰ ਵਿਚ ਬਹੁਜਨ ਸਮਾਜ ਪਾਰਟੀ ਦੇ 7 ਉਮੀਦਵਾਰ ਹਨ।

ਜਦੋਂਕਿ ਦੁਆਬੇ ਦੇ ਨਾਲ ਲੱਗਦੇ ਆਨੰਦਪੁਰ ਸਾਹਿਬ ਜੋ ਕਿ ਇੱਕ ਤਰ੍ਹਾਂ ਨਾਲ ਦੁਆਬੇ ਦਾ ਹਿੱਸਾ ਹੈ, ਵਿੱਚ ਬਸਪਾ ਦਾ ਉਮੀਦਵਾਰ ਹੈ। ਨਵਾਂਸ਼ਹਿਰ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਬਸਪਾ ਦੇ ਉਮੀਦਵਾਰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਰੂਪਨਗਰ ਅਤੇ ਲੁਧਿਆਣਾ ਦੀਆਂ ਪਾਇਲ ਸੀਟਾਂ ‘ਤੇ ਹਨ, ਇਸ ਲਈ ਕੇਂਦਰੀ ਸਥਾਨ ਦੀ ਚੋਣ ਕੀਤੀ ਗਈ ਹੈ

Share This Article
Leave a Comment