ਫਤਹਿਗੜ੍ਹ ਸਾਹਿਬ: ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਦਾ ਅਸਰ ਹੁਣ ਪੰਜਾਬ ‘ਚ ਸ਼ੂਟ ਹੋ ਰਹੀਆਂ ਬਾਲੀਵੁੱਡ ਦੀਆਂ ਫਿਲਮਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ‘ਗੁੱਡਲਕ ਜੈਰੀ’ ਫਿਲਮ ਦੀ ਸ਼ੂਟਿੰਗ ਫਤਹਿਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ‘ਚ ਹੋ ਰਹੀ ਹੈ। ਇਸ ਵਾਰੇ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਸ਼ੂਟਿੰਗ ਵਾਲੀ ਥਾਂ ‘ਤੇ ਪਹੁੰਚੇ ਗਏ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਰੋਸ ਕਾਰਨ ਜਾਨ੍ਹਵੀ ਕਪੂਰ ਤੇ ਸਾਰੀ ਟੀਮ ਨੂੰ ਖੇਤੀ ਕਾਨੂੰਨ ਦੇ ਖਿਲਾਫ਼ ਆਵਾਜ਼ ਚੁੱਕਣ ਲਈ ਮਜ਼ਬੂਰ ਹੋਣਾ ਪਿਆ। ਕਿਸਾਨਾਂ ਦੇ ਹੱਕ ਵਿੱਚ ਨਿੱਤਰਨ ਤੋਂ ਬਾਅਦ ਜਥੇਬੰਦੀਆਂ ਨੇ ਫਿਲਮ ਸ਼ੂਟ ਕਰਨ ਦੀ ਇਜਾਜ਼ਤ ਦਿੱਤੀ।
ਜਾਨ੍ਹਵੀ ਕਪੂਰ ਦੀ ਫਿਲਮ ‘ਗੁੱਡਲਕ ਜੈਰੀ’ ਦੀ ਪਹਿਲੀ ਝਲਕ ਬੀਤੇ ਦਿਨ ਹੀ ਜਾਰੀ ਕੀਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਜਾਰੀ ਕਰਦੇ ਹੋਏ ਜਾਨ੍ਹਵੀ ਕਪੂਰ ਪੰਜਾਬੀ ਸੂਟ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਫਰਸਟ ਲੁੱਕ ਰਲੀਜ਼ ਹੋਣ ਤੋਂ ਬਾਅਦ ਅੱਜ ਸਟਾਰ ਕਾਸਟ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ।
View this post on Instagram
ਕਿਸਾਨਾਂ ਦੇ ਸਮਰਥਨ ‘ਚ ਆਈ ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਉਂਦੇ ਹੋਏ ਲਿਖਿਆ ਸੀ ਕਿ – ”ਕਿਸਾਨ ਸਾਡੇ ਦੇਸ਼ ਦੇ ਦਿੱਲ ਵਿੱਚ ਹੈ, ਮੈਂ ਦੇਸ਼ ਦੇ ਅੰਨ੍ਹਦਾਤਾ ਦਾ ਮਹੱਤਵ ਸਮਝਦੀ ਹਾਂ ਅਤੇ ਉਹਨਾਂ ਦਾ ਆਦਰ ਕਰਦੀ ਹਾਂ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਨਿਕਲੇਗਾ, ਜਾਨ੍ਹਵੀ ਕਪੂਰ ਦੀ ਇਸ ਪੋਸਟ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਠੰਢਾ ਹੋਇਆ ਤੇ ਮੁੜ ਤੋਂ ਸ਼ੂਟਿੰਗ ਦੀ ਇਜਾਜ਼ਤ ਦਿੱਤੀ।