ਬਿਹਾਰ ਤੋਂ ਦਿੱਲੀ ਪਹੁੰਚ ਕੇ CM ਨਿਤੀਸ਼ ਨੇ ਦਿੱਤਾ ਪਹਿਲਾ ਬਿਆਨ

Global Team
2 Min Read

ਨਿਊਜ਼ ਡੈਸਕ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਿੱਲੀ ਪਹੁੰਚ ਚੁੱਕੇ ਹਨ। ਜਾਣਕਾਰੀ ਅਨੁਸਾਰ ਸੀ.ਐੱਮ ਨਿਤੀਸ਼ 10 ਅਪ੍ਰੈਲ ਸ਼ੁੱਕਰਵਾਰ ਨੂੰ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਜਾ ਰਹੇ ਹਨ।ਇਸ ਤੋਂ ਪਹਿਲਾਂ ਹਾਲ ਹੀ ‘ਚ ਨਿਤੀਸ਼ ਕੁਮਾਰ ਨੇ ਐਮਐਲਸੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਪੁਸ਼ਟੀ ਹੋ ​​ਗਈ ਸੀ ਕਿ ਬਿਹਾਰ ‘ਚ ਮੁੱਖ ਮੰਤਰੀ ਦਾ ਬਦਲਾਅ ਹੋਣ ਜਾ ਰਿਹਾ ਹੈ।

ਦੱਸ ਦਈਏ ਕਿ 2005 ਤੋਂ ਨਿਤੀਸ਼ ਕੁਮਾਰ ਲਗਾਤਾਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਹੋਏ ਸਨ । ਅਜਿਹੇ ‘ਚ ਉਹ ਲੰਬੇ ਸਮੇਂ ਬਾਅਦ ਕੇਂਦਰੀ ਰਾਜਨੀਤੀ ‘ਚ ਵਾਪਸੀ ਕਰ ਰਹੇ ਹਨ। ਦਿੱਲੀ ਪਹੁੰਚਣ ਤੋਂ ਬਾਅਦ ਸੀਐਮ ਨਿਤੀਸ਼ ਕੁਮਾਰ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ।

ਇਸ ਦੌਰਾਨ ਉਨ੍ਹਾਂ ਨਾਲ ਸੰਜੇ ਝਾਅ ਅਤੇ ਕੇਂਦਰੀ ਮੰਤਰੀ ਲਲਨ ਸਿੰਘ ਵੀ ਮੌਜੂਦ ਸਨ। ਦਿੱਲੀ ਸਥਿਤ ਆਪਣੇ ਘਰ ਪਹੁੰਚਣ ਤੋਂ ਬਾਅਦ ਨਿਤੀਸ਼ ਕੁਮਾਰ  ਨੇ ਕਿਹਾ ਉੱਥੇ (ਬਿਹਾਰ) 20 ਸਾਲਾਂ ਤੋਂ ਰਿਹਾ ਹਾਂ। ਹੁਣ ਇੱਥੇ (ਦਿੱਲੀ) ਵੀ ਕੰਮ ਕਰਾਂਗਾ। ਇਸ ਲਈ ਮੈਂ ਇੱਥੇ ਵਾਪਿਸ ਆਇਆ ਹਾਂ।

ਬਿਹਾਰ ਦੇ ਅਗਲੇ ਸੀਐਮ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਬਿਹਾਰ ਸਰਕਾਰ ਦੇ ਮੰਤਰੀ ਵਿਜੇ ਚੌਧਰੀ ਨੇ ਕਿਹਾ- 2 ਗੱਲਾਂ ਪੱਕੀਆਂ ਹਨ, ਬਿਹਾਰ ‘ਚ ਸਰਕਾਰ NDA ਦੀ ਹੋਵੇਗੀ ਅਤੇ ਸਰਕਾਰ ਨਿਤੀਸ਼ ਜੀ ਦੇ ਦਰਸਾਏ ਮਾਰਗ ‘ਤੇ ਚੱਲੇਗੀ। ਬਿਹਾਰ 20 ਸਾਲਾਂ ਤੋਂ ਨਿਤੀਸ਼ ਕੁਮਾਰ ਦੇ ਮਾਡਲ ‘ਤੇ ਚੱਲ ਰਿਹਾ ਹੈ। ਬਿਹਾਰ ਵਿੱਚ ਵੀ ਨਿਤੀਸ਼ ਮਾਡਲ ਜਾਰੀ ਰਹੇਗਾ। ਬਿਹਾਰ ਨੇ ਨਿਤੀਸ਼ ਮਾਡਲ ‘ਤੇ ਜਿਹੜੀਆਂ ਉਚਾਈਆਂ ਹਾਸਿਲ ਕੀਤੀਆਂ ਹਨ, ਉਸ ਨੂੰ ਹੋਰ ਰਾਜਾਂ ਦੇ ਲੋਕ ਵੀ ਅਪਣਾਉਂਦੇ ਹਨ, ਅਸੀਂ ਵੀ ਉਸੇ ਦਾ ਪਾਲਣ ਕਰਾਂਗੇ। ਅਸੀਂ ਨਿਤੀਸ਼ ਕੁਮਾਰ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਨਿਤੀਸ਼ ਕੁਮਾਰ ਦੇ ਬੇਟੇ ਬਾਰੇ ਉਨ੍ਹਾਂ ਕਿਹਾ ਨਿਸ਼ਾਂਤ ਕੁਮਾਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment