ਨਿਊਜ ਡੈਸਕ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹੁਣ ਪੰਜਾਬ ਵਿੱਚ ਰਹਿੰਦੇ ਬਾਹਰੀ ਮਜ਼ਦੂਰਾਂ ਨੇ ਆਪਣੇ ਜੱਦੀ ਘਰਾਂ ਦਾ ਰਸਤਾ ਫੜ ਲਿਆ ਹੈ। ਪੰਜਾਬ ਸਰਕਾਰ ਵਲੋਂ ਜੋ ਮਜ਼ਦੂਰ ਆਪਣੇ ਘਰਾਂ ਵਲ ਵਾਪਿਸ ਜਾਣਾ ਚਾਹੁੰਦੇ ਹਨ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ । ਅਜ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪਾਤੜਾਂ, ਸਮਾਣਾ, ਮੁਹਾਲੀ, ਖਰੜ, ਡੇਰਾਬੱਸੀ ਤੋਂ ਆਪਣੇ ਘਰਾਂ ਨੂੰ ਚਲੇ ਗਏ ਹਨ ।
ਦਸ ਦੇਈਏ ਕਿ ਇਨ੍ਹਾਂ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਭੇਜਿਆ ਜਾ ਰਿਹਾ ਹੈ ਅਤੇ ਰਸਤੇ ਲਈ ਲੋੜੀਂਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ । ਮੁਹਾਲੀ ਤੋਂ ਅਜ 464 ਵਿਅਕਤੀ 18 ਬੱਸਾਂ ਰਾਹੀਂ ਵਾਪਸ ਭੇਜੇ ਗਏ ਹਨ । ਇਹ ਵਿਅਕਤੀ ਇਥੋਂ ਜੰਮੂ ਕਸ਼ਮੀਰ ਦੇ ਲਖਨਪੁਰ ਲਈ ਗਏ ਹਨ। ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਣ ਨੇ ਦਸਿਆ ਕਿ ਉਨ੍ਹਾਂ ਵਲੋ ਪਹਿਲਾਂ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ ।
ਇਸ ਤੋਂ ਇਲਾਵਾ ਸਮਾਣਾ ਅਤੇ ਪਾਤੜਾਂ ਤੋਂ ਵੀ ਮੈਡੀਕਲ ਜਾਂਚ ਤੋਂ ਬਾਅਦ ਵਾਪਸ ਭੇਜਿਆ ਗਿਆ ਹੈ ।