ਫਰੀਦਕੋਟ : ਸੂਬੇ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦੇਖਦਿਆਂ ਪ੍ਰਸਾਸ਼ਨ 24 ਘੰਟੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਪਰ ਕੁਝ ਸ਼ਰਾਰਤੀ ਲੋਕ ਪੁਲਿਸ ਪ੍ਰਸਾਸ਼ਨ ਤੇ ਹੀ ਹਮਲੇ ਕਰ ਰਹੇ ਹਨ | ਪਟਿਆਲਾ ਤੋਂ ਬਾਅਦ ਹੁਣ ਫਰੀਦਕੋਟ ਵਿਚ ਤਾਜਾ ਮਾਮਲਾ ਸਾਹਮਣੇ ਆਇਆ ਹੈ | ਰਿਪੋਰਟਾਂ ਮੁਤਾਬਿਕ ਇਥੇ ਪੁਲਿਸ ਦੇ ਜਵਾਨ ਰਾਤ ਸਮੇ ਆਪਣੀ ਡਿਊਟੀ ਕਰ ਰਹੇ ਸਨ ਤਾ ਪੁੱਛ ਗਿੱਛ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਤੇ ਹਲਮਲਾ ਕਰ ਦਿੱਤਾ |
ਦਸਿਆ ਜਾ ਰਿਹਾ ਹੈ ਕਿ ਇਥੇ ਡਿਊਟੀ ‘ਤੇ ਤੈਨਾਤ ਜਵਾਨਾਂ ਨੇ ੨ ਨੌਜਵਾਨਾਂ ਨੂੰ ਰੋਕਿਆਂ ਤਾ ਉਨ੍ਹਾਂ ਨਾਰਾਜ਼ ਹੋ ਕੇ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ| ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪੁਲਿਸ ਦੀ ਵਰਦੀ ਫੜਨ ਦੀ ਵੀ ਕੋਸ਼ਿਸ਼ ਕੀਤੀ | ਮਿਲ ਰਹੀਆਂ ਰਿਪੋਰਟਾਂ ਦੋਨੋ ਨੌਜਵਾਨ ਪੇਸ਼ੇ ਵਜੋਂ ਰੇਲਵੇ ਮਹਿਕਮੇ ਦੇ ਮੁਲਾਜ਼ਮ ਦਸੇ ਜਾ ਰਹੇ ਹਨ | ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਪੁਲਿਸ ਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿਤੀਆਂ | ਫਿਲਹਾਲ ਇਨ੍ਹਾਂ ਵਿੱਚੋ ਇਕ ਵਿਅਕਤੀ ਦੇ ਗਿਰਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ |
ਜਾਣਕਾਰੀ ਮੁਤਾਬਿਕ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ |
ਪਟਿਆਲਾ ਤੋਂ ਬਾਅਦ ਫਰੀਦਕੋਟ ਵਿਚ ਪੁਲਿਸ ਤੇ ਹਮਲਾ ! ਚਲੀਆਂ ਗੋਲੀਆਂ
Leave a Comment
Leave a Comment