ਮੂਸੇ ਦੀ ਮੌਤ ਦੇ ਕਾਤਲਾਂ ਦੀ ਜਾਂਚ ਕਰ ਰਹੇ 12ਅਧਿਕਾਰੀਆਂ ਨੂੰ ਮਿਲੀ Y ਕੈਟਾਗਰੀ ਦੀ ਸੁਰੱਖਿਆ

Rajneet Kaur
2 Min Read

ਚੰਡੀਗੜ੍ਹ: ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਤਕਰੀਬਨ 6 ਮਹੀਨੇ ਤੋਂ ਵੱਧ ਸਮਾਂ ਹੋ ਚੁਕਾ ਹੈ । ਪਰ ਮੂਸੇ ਦੀ ਮੌਤ ਦੇ ਕਾਤਲਾਂ ਨੂੰ ਅਜੇ ਤਕ ਫੜਿਆ ਨਹੀਂ ਗਿਆ । ਹੁਣ ਵੀ ਕੈਨੇਡਾ ‘ਚ ਬੈਠੇ ਲਖਬੀਰ ਸਿੰਘ ਲੰਡਾ ਨੇ ਦਿੱਲ੍ਹੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਧਮਕੀ ਦਿਤੀ ਹੈ । ਧਮਕੀ ਇਸ ਲਈ ਦਿਤੀ ਗਈ ਕਿਉਂਕਿ ਉਹ ਸਪੈਸ਼ਲ ਸੈੱਲ ਦੇ 12 ਅਧਿਕਾਰੀ ਮੂਸੇ ਦੀ ਮੌਤ ਦੇ ਕਾਤਲਾਂ ਦੀ ਜਾਂਚ ਕਰ ਰਹੇ ਹਨ ।

ਅਧਿਕਾਰੀਆਂ ‘ਚ ਸਪੈਸ਼ਲ ਸੀਪੀ ਐਚ.ਜੀ.ਐਸ. ਧਾਲੀਵਾਲ, ਡੀ.ਸੀ.ਪੀ. ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀ. ਸੀ.ਪੀ. ਰਾਜੀਵ ਰੰਜਨ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਇਹ ਜਾਣਕਾਰੀ ਦਿਤੀ  ਜਾ ਰਹੀ ਹੈ ਕਿ ਹਥਿਆਰਾਂ ਨਾਲ ਲੈਸ ਪੁਲਿਸ ਕਮਾਂਡੋ ਇਨ੍ਹਾਂ ਸਾਰਿਆਂ ਦੇ ਨਾਲ 24 ਘੰਟੇ ਤਾਇਨਾਤ ਰਹਿਣਗੇ।  Y-ਸ਼੍ਰੇਣੀ ਦੀ ਸੁਰੱਖਿਆ ਆਮ ਤੌਰ ‘ਤੇ ਕੈਬਨਿਟ ਮੰਤਰੀਆਂ, ਮੁੱਖ ਮੰਤਰੀਆਂ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ, ਸੀਨੀਅਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ।

ਲੰਡਾ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਵਿਚ ਕਿਹਾ ਕਿ ਦਿੱਲ੍ਹੀ ਪੁਲਿਸ ਦੀਆਂ ਸਾਡੇ ਕੋਲ ਫੋਟੋਆਂ ਪਈਆਂ ਹਨ। ਦਿੱਲ੍ਹੀ ਪੁਲਿਸ ਨੇ ਅਗਰ ਜਾਂਚ ਪੜਤਾਲ ਬੰਦ ਨਾ ਕੀਤੀ ਤਾਂ ਅਸੀਂ ਤੁਹਾਡੇ ਇਲਾਕੇ ‘ਚ ਜ਼ਬਰਦਸਤੀ ਆ ਕੇ ਘੁਸਪੈਠ ਦੇ ਨਾਲ-ਨਾਲ ਮਾਰਕੁੱਟ ਕਰਾਂਗੇ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਸਪੈਸ਼ਲ ਸੀਪੀ (ਸਪੈਸ਼ਲ ਸੈੱਲ)ਹਰਗੋਬਿੰਦਰ ਸਿੰਘ ਧਾਲੀਵਾਲ ਅਤੇ ਡੀਸੀਪੀਜ਼ (ਸਪੈਸ਼ਲ ਸੈੱਲ) ਮਨੀਸ਼ੀ ਚੰਦਰਾ ਤੇ ਰਾਜੀਵ ਰੰਜਨ ਲਈ ਵਾਈ-ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦਈਏ, ਸਪੈਸ਼ਲ ਸੈੱਲ ਦਿੱਲੀ ਪੁਲਿਸ ਦੀ ਐਂਟੀ ਟੈਰਰ ਯੂਨਿਟ ਹੈ। ਵਰਤਮਾਨ ‘ਚ ਰਾਜੀਵ ਰੰਜਨ ਸਪੈਸ਼ਲ ਸੈੱਲ ਦੀਆਂ ਦੋ ਯੂਨਿਟਾਂ ਦੀ ਅਗਵਾਈ ਕਰ ਰਹੇ ਹਨ, ਜਦੋਂਕਿ ਮਨੀਸ਼ੀ ਚੰਦਰਾ ਪੁਲਿਸ ਕਮਿਸ਼ਨਰ ਦੇ ਸਟਾਫ ਅਫਸਰ (SO) ਵਜੋਂ ਕੰਮ ਕਰ ਰਹੇ ਹਨ।ਇਨ੍ਹਾਂ ਤੋਂ ਇਲਾਵਾ ਚਾਰ ਏਸੀਪੀਜ਼ ਤੇ ਪੰਜ ਇੰਸਪੈਕਟਰਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

Share This Article
Leave a Comment