ਦੀਵਾਲੀ ਤੋਂ ਬਾਅਦ ਕਈ ਸੂਬਿਆਂ ਦੀ ਵਿਗੜੀ ਆਬੋ ਹਵਾ, ਸਾਹ ਲੈਣਾ ਹੋਇਆ ਔਖਾ

Rajneet Kaur
2 Min Read

ਨਿਊਜ਼ ਡੈਸਕ: ਦੀਵਾਲੀ ਤੋਂ ਪਹਿਲਾਂ ਪੰਜਾਬ ਦੀ  ਹਵਾ  ਇਕ ਵਾਰ ਫਿਰ ਖਰਾਬ ਹੋ ਗਈ ਹੈ।  ਪਰ ਅੱਜ ਦਿੱਲੀ-ਐਨਸੀਆਰ ਦੇ ਸ਼ਹਿਰ ਪੂਰੇ ਦੇਸ਼ ਅਤੇ ਉੱਤਰ ਪ੍ਰਦੇਸ਼  ਸਭ ਤੋਂ ਵੱਧ ਪ੍ਰਦੂਸ਼ਿਤ ਹਨ।ਦੀਵਾਲੀ ਤੋਂ ਬਾਅਦ ਸਵੇਰ ਹੈ ਪਰ ਬੀਤੀ ਰਾਤ ਦਿੱਲੀ ਸਮੇਤ ਕਈ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ।  ਅਸਮਾਨ ਵਿੱਚ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਖਤਰਨਾਕ ਹੋ ਗਿਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ 323 ‘ਤੇ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) ਦੇ ਨਾਲ “ਬਹੁਤ ਖਰਾਬ” ਸ਼੍ਰੇਣੀ ਵਿੱਚ ਰਹੀ।

ਇਸ ਦਾ ਅਸਰ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਰਾਜਧਾਨੀ ਦੀ ਹਵਾ ਹੋਰ ਵੀ ਜ਼ਹਿਰੀਲੀ ਹੋ ਜਾਵੇਗੀ। ਹਾਲਾਂਕਿ ਬੀਤੀ ਰਾਤ ਦਿੱਲੀ ‘ਚ ਪਟਾਕਿਆਂ ਦੀ ਆਵਾਜ਼ ਘੱਟ ਰਹੀ ਪਰ ਪ੍ਰਦੂਸ਼ਣ ਦੀ ਤੀਬਰਤਾ ਜ਼ਿਆਦਾ ਰਹੀ। ਦੀਵਾਲੀ ਦੀ ਸ਼ਾਮ ਨੂੰ ਆਨੰਦ ਵਿਹਾਰ ਦਾ AQI – 398 ‘ਬਹੁਤ ਖਰਾਬ’ ਜਦਕਿ, ਦੀਵਾਲੀ ਤੋਂ 1 ਦਿਨ ਪਹਿਲਾਂ, ਆਨੰਦ ਵਿਹਾਰ ਦਾ AQI – 375 ‘ਬਹੁਤ ਖਰਾਬ’ ਸੀ।

ਪੰਜਾਬ ‘ਚ ਦੀਵਾਲੀ ਤੋਂ ਪਹਿਲਾਂ  ਹਵਾ ਖਰਾਬ ਹੋਣ ਲੱਗੀ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੇੜੇ ਪਹੁੰਚ ਰਹੇ ਹਨ। ਲੁਧਿਆਣਾ ਅਤੇ ਪਟਿਆਲੇ ਵਿੱਚ  ਹਵਾ ਹੋਰ ਵਿਗੜ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਤਰਨਤਾਰਨ ਉਹ ਦੋ ਸ਼ਹਿਰ ਹਨ, ਜਿੱਥੇ ਪਰਾਲੀ ਸਾੜਨ ਦੇ 45% ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ ਪਰਾਲੀ ਸਾੜਨ ਦੇ 3476 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2625 ਪੰਜਾਬ ਤੋਂ ਸਾਹਮਣੇ ਆਏ ਹਨ। ਹਰਿਆਣਾ ਤੋਂ 586, ਉੱਤਰ ਪ੍ਰਦੇਸ਼ ਤੋਂ 170, ਰਾਜਸਥਾਨ ਤੋਂ 34, ਮੱਧ ਪ੍ਰਦੇਸ਼ ਤੋਂ 58 ਅਤੇ ਦਿੱਲੀ ਤੋਂ 3 ਮਾਮਲੇ ਸਾਹਮਣੇ ਆਏ ਹਨ।

ਪ੍ਰਦੂਸ਼ਣ ਕੰਟਰੋਲ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਹ ਪੱਧਰ ਸਾਹ ਦੀ ਬਿਮਾਰੀ ਵਾਲੇ ਲੋਕਾਂ ਲਈ ਠੀਕ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਵਿੱਚ ਸਾਹ ਦੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਦੂਜੇ ਪਾਸੇ ਜੇਕਰ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਦੀ ਗੱਲ ਕਰੀਏ ਤਾਂ ਉਹ ਵੀ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਲੁਧਿਆਣਾ, ਪਟਿਆਲਾ ਦਾ AQI 100 ਨੂੰ ਪਾਰ ਕਰ ਗਿਆ ਹੈ, ਬੁੱਧਵਾਰ ਨੂੰ ਇਹ 150 ਤੋਂ ਪਾਰ ਸੀ। ਮੌਸਮ ਵਿਗਿਆਨੀਆਂ ਮੁਤਾਬਕ ਨਵੰਬਰ-ਦਸੰਬਰ ‘ਚ ਇਹ ਖਤਰਨਾਕ ਪੱਧਰ ‘ਤੇ ਪਹੁੰਚ ਜਾਵੇਗਾ।

Share This Article
Leave a Comment