ਯੂਨੀ. ਚ ਆਪ ਦੀ ਜਿੱਤ ਤੋਂ ਬਾਅਦ ਮੀਤ ਹੇਅਰ ਨੇ ਘੇਰੀ ਭਾਜਪਾ, ਕੀਤੇ ਸ਼ਬਦੀ ਹਮਲੇ

Global Team
2 Min Read

 ਚੰਡੀਗੜ੍ਹ : ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਵਿਦਿਆਰਥੀ ਚੋਣਾਂ ਦੇ ਵਿੱਚ ਸੀਵਾਈਐੱਸਐੱਸ ਨੇ ਜਿੱਤ ਪ੍ਰਾਪਤ ਕੀਤੀ ਹੈ। ਇਹ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਹੈ। ਇਸ ਜਿੱਤ ਤੋਂ ਬਾਅਦ ਆਪਾਂ ਆਗੂਆਂ ਵੱਲੋਂ ਲਗਾਤਾਰ ਜਿੱਥੇ ਸੀਵਾਈਐੱਸਐੱਸ ਨੂੰ ਵਧਾਈ ਦਿੱਤੀ ਜਾ ਰਹੀ ਹੈ ਤਾਂ ਉੱਥੇ ਹੀ ਸੱਤਾਧਾਰੀ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਜਾਂ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਜਿਨ੍ਹਾਂ ਵੱਲੋਂ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ। 

ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਦੇਸ਼ ਦੇ ਵਿਚ ਵੰਡਣ ਦੀ ਨੀਤੀ ਭਗਵੇਂਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਨੂੰ ਨਕਾਰ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਅਤੇ ਭਗਤ ਸਿੰਘ ਹੋਰਾਂ ਦੀ ਸੋਚ ਦੀ ਜਿੱਤ ਹੋਈ ਹੈ। ਮੀਤ ਹੇਅਰ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਅਤੇ ਹੋਰ ਵੱਖ ਵੱਖ ਸੂਬਿਆਂ ਤੋਂ ਆ ਕੇ ਵਿਦਿਆਰਥੀ ਪੜ੍ਹਦੇ ਹਨ  ।ਉਨ੍ਹਾਂ ਕਿਹਾ ਕਿ ਸੀਵਾਈਐਸਐਸ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਵੀ ਵਿਦਿਆਰਥੀਆਂ ਦੀ ਰਾਇ ਦੀ ਨਾਲ ਤਿਆਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਸੀ.ਵਾਈ.ਐੱਸ.ਐੱਸ ਨੂੰ 2344 ਵੋਟਾਂ ਮਿਲੀਆਂ ਹਨ। ਜੇਕਰ ਗੱਲ ਦੂਜੀਆਂ ਪਾਰਟੀਆਂ ਦੀ ਕਰ ਲਈ ਜਾਵੇ ਤਾਂ ਏ.ਬੀ.ਵੀ.ਪੀ. ਨੂੰ 1704, ਐੱਨ.ਐੱਸ.ਯੂ.ਆਈ. ਨੂੰ 1187 ਵੋਟਾਂ ਹਾਸਲ ਹੋਈਆਂ ਹਨ। ਇਸੇ ਤਰ੍ਹਾਂ ਜੇਕਰ ਦੂਜੀਆਂ ਪਾਰਟੀਆਂ ਦੀ ਗੱਲ ਕਰ ਲਈ ਜਾਵੇ ਤਾਂ ਸੋਈ ਨੂੰ 1107 ਐੱਸ.ਐੱਫ.ਐੱਸ ਨੂੰ 712 ਅਤੇ ਜਦੋਂ ਕਿ ਸੱਥ ਜਥੇਬੰਦੀ ਨੂੰ ਸਿਰਫ 356 ਵੋਟਾਂ ਹਾਸਲ ਹੋਈਆਂ ਹਨ।

Share This Article
Leave a Comment