ਬਰੈਂਪਟਨ ‘ਚ ਅਫ਼ਗਾਨੀ ਨਾਗਰਿਕਾਂ ਨੇ ਪਾਕਿਸਤਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

TeamGlobalPunjab
1 Min Read

ਬਰੈਂਪਟਨ (ਚਮਕੌਰ ਸਿੰਘ) : ਸਿਟੀ ਹਾਲ ਬਰੈਂਪਟਨ ਵਿਖੇ ਕੌਂਸਲਰ ਪਲੇਸਚੀ ਅਤੇ ਰੈੱਡ ਲੀਫ ਕੈਨੇਡੀਅਨ ਰੀਸੈਟਲਮੈਂਟ ਆਰਗੇਨਾਈਜੇਸਨ ਦੇ ਸੱਦੇ ਤੇ ਵੱਖ-ਵੱਖ ਕਮਿਊਨਟੀਆਂ ਦੇ ਲੋਕਾਂ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਤਾਂ ਲਈ ਅਫਗਾਨੀ ਮੂਲ ਦੇ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ।

 

   ਕੌਂਸਲਰ ਪਲੇਸਚੀ ਅਤੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਅਫ਼ਗ਼ਾਨੀ ਮੂਲ ਦੇ ਕੈਨੇਡੀਅਨਾਂ ਦੇ ਜੋ ਪਰਿਵਾਰਕ ਮੈਂਬਰ ਇਸ ਟਾਈਮ ਅਫ਼ਗ਼ਾਨਿਸਤਾਨ ਵਿੱਚ ਹਨ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੈਨਡਾ ਨਿਵਾਸੀ ਕਾਫ਼ੀ ਚਿੰਤਤ ਹਨ ਅਤੇ ਅਸੀਂ ਉਹਨਾਂ ਦੀ ਹਰ ਸਹਾਇਤਾ ਲਈ ਬਚਨਬੱਧ ਹਨ ।

- Advertisement -

 

    ਇਸ ਮੌਕੇ ਅਫ਼ਗ਼ਾਨੀ ਮੂਲ ਦੇ ਲੋਕਾਂ ਨੇ ਆਪਣੇ ਦੇਸ਼ ਦੇ ਝੰਡੇ ਅਤੇ ਹੱਥਾਂ ਵਿੱਚ ਬੈਨਰ ਫਡ਼ੇ ਹੋਏ ਸਨ । ਕੁਝ ਕੁ ਅਫਗਾਨੀ ਲੋਕ ਇਸ ਸਭ ਵਰਤਾਰੇ ਲਈ ਪਾਕਿਸਤਾਨ ਨੂੰ ਦੋਸ਼ੀ ਮੰਨ ਰਹੇ ਸਨ ਤੇ ਉਹਨਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ।

Share this Article
Leave a comment