ਅਫਗਾਨਿਸਤਾਨ ਵਿੱਚ ਕੈਨੇਡੀਅਨ ਮਿਲਟਰੀ ਮਿਸ਼ਨ ਦੌਰਾਨ ਮਦਦ ਕਰਨ ਵਾਲੇ ਅਫਗਾਨੀ ਰਫਿਊਜੀਆਂ ਨੂੰ ਲੈ ਕੇ ਪਹਿਲਾ ਜਹਾਜ਼ ਕੈਨੇਡਾ ਪਹੁੰਚ ਗਿਆ ਹੈ।
ਫੈਡਰਲ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਜਹਾਜ਼ ਵਿੱਚ ਕਿੰਨੇ ਰਫਿਊਜੀ ਸਨ ਜਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਕਿੱਥੇ ਵਸਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਤੋਂ ਵਾਪਿਸ ਆਉਣ ਤੋਂ ਬਾਅਦ ਉੱਥੋਂ ਦੇ ਕੁੱਝ ਡਿਸਟ੍ਰਿਕਟਸ ਉੱਤੇ ਤਾਲਿਬਾਨ ਨੇ ਮੁੜ ਕਬਜਾ ਕਰ ਲਿਆ ਹੈ।ਇਸ ਲਈ ਕੈਨੇਡੀਅਨ ਫੌਜ ਦੀ ਮਦਦ ਕਰਨ ਵਾਲੇ ਅਫਗਾਨੀ ਲੋਕਾਂ ਨੂੰ ਕੈਨੇਡਾ ਵਿੱਚ ਪਨਾਹ ਦੇਣ ਵਾਸਤੇ ਕੈਨੇਡੀਅਨ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।
ਇਸ ਜਹਾਜ਼ ਵਿੱਚ ਕਿੰਨੇ ਰਫਿਊਜੀ ਸਨ ਇਸ ਬਾਰੇ ਸਰਕਾਰ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਅਫਗਾਨੀ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਕੈਨੇਡੀਅਨ ਮਿਸ਼ਨ ਵਿੱਚ ਮਦਦ ਕੀਤੀ ਸੀ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਪਿਛਲੇ ਮਹੀਨੇ ਸਰਕਾਰ ਨੇ ਕੈਨੇਡੀਅਨ ਆਰਮਡ ਫੋਰਸਿਜ਼ ਦੀ ਮਦਦ ਕਰਨ ਵਾਲੇ ਦੁਭਾਸ਼ੀਏ,ਕੁੱਕ, ਡਰਾਈਵਰ, ਕਲੀਨਰ, ਕੰਸਟ੍ਰਕਸਨ ਵਰਕਰਜ਼, ਸਕਿਊਰਿਟੀ ਗਾਰਡਜ਼ ਤੇ ਅੰਬੈਸੀ ਸਟਾਫ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿੱਚ ਸੈਟਲ ਕਰਨ ਵਾਸਤੇ ਸਪੈਸ਼ਲ ਪ੍ਰੋਗਰਾਮ ਦਾ ਐਲਾਨ ਕੀਤਾ ਸੀ।