ਅਫ਼ਗਾਨੀ ਸੁਰੱਖਿਆ ਬਲਾਂ ਨੇ 100 ਤੋਂ ਵੱਧ ਤਾਲਿਬਾਨੀ ਕੀਤੇ ਢੇਰ

TeamGlobalPunjab
2 Min Read

ਕਾਬੁਲ : ਅਮਰੀਕੀ ਸੈਨਾ ਦੇ ਹਟ‌ਦੇ ਹੀ ਅਫ਼ਗਾਨਿਸਤਾਨ ‘ਚ ਸਥਿਤੀ ਗੰਭੀਰ ਬਣੀ ਚੁੱਕੀ ਹੈ। ਤਾਲਿਬਾਨੀ ਲੜਾਕੇ ਹਰ ਰੋਜ਼ ਹਮਲੇ ਕਰ ਰਹੇ ਹਨ। ਤਾਲਿਬਾਨ ਅਤੇ ਅਫ਼ਗਾਨ ਸੁਰੱਖਿਆ ਬਲਾਂ ਵਿਚਕਾਰ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਅਫ਼ਗਾਨ ਸੁਰੱਖਿਆ ਬਲਾਂ ਨੇ ਕਈ ਸੂਬਿਆਂ ‘ਚ ਅੱਤਾਵਦੀਆਂ ਨੂੰ ਨਿਸ਼ਾਨਾ ਬਣਾਇਆ। ਬੀਤੇ 24 ਘੰਟਿਆਂ ‘ਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ । ਇਸ ਕਾਰਵਾਈ ਵਿੱਚ ਕਰੀਬ 90 ਅੱਤਵਾਦੀ ਫੱਟੜ ਵੀ ਹੋਏ ਹਨ ।

ਚੀਨ ਦੀ ਨਿਊਜ਼ ਏਜੰਸੀ ਸ਼ਿਨਹੂਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹੇਰਾਤ ਸੂਬੇ ‘ਚ ਸੁਰੱਖਿਆ ਬਲਾਂ ਦੀ ਮੁਹਿੰਮ ‘ਚ 52 ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 47 ਜ਼ਖ਼ਮੀ ਹੋ ਗਏ। ਇਹ ਮੁਹਿੰਮ ਸੂਬਾਈ ਰਾਜਧਾਨੀ ਹੈਰਾਤ ਸਿਟੀ ਤੇ ਇਸ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ ‘ਚ ਚਲਾਈ ਗਈ।

ਸੁਰੱਖਿਆ ਬਲਾਂ ਨੇ ਸਮਰਥਨ ‘ਚ ਅਫ਼ਗਾਨ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ। ਅਫ਼ਗਾਨ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੇਰਾਤ ਦੇ ਘੁਰੀਅਨ ਜ਼ਿਲ੍ਹੇ ‘ਚ 13 ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 22 ਜ਼ਖ਼ਮੀ ਹੋ ਗਏ।

ਇੱਥੇ ਹਵਾਈ ਹਮਲੇ ‘ਚ ਅੱਤਵਾਦੀਆਂ ਦੇ ਸੱਤ ਵਾਹਨਾਂ ਤੇ ਵੱਡੀ ਮਾਤਰਾ ‘ਚ ਗੋਲ਼ਾ-ਬਾਰੂਦ ਤਬਾਹ ਕਰ ਦਿੱਤਾ ਗਿਆ। ਜਦਕਿ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਇਲਾਕਿਆਂ ‘ਚ ਕੀਤੇ ਗਏ ਹਵਾਈ ਹਮਲਿਆਂ ‘ਚ ਤਾਲਿਬਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਵੀ ਕਈ ਅੱਤਵਾਦੀਆਂ ਦੇ ਮਰਨ ਤੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

- Advertisement -

ਰੱਖਿਆ ਮੰਤਰਾਲੇ ਦੇ ਅਨੁਸਾਰ, ਗੁਆਂਢੀ ਕੰਧਾਰ ਪ੍ਰਾਂਤ ਵਿੱਚ, ਅਫਰੀਕੀ ਲੜਾਕੂ ਜਹਾਜ਼ਾਂ ਦੁਆਰਾ ਝਾਰੀ ਜ਼ਿਲ੍ਹੇ ਵਿੱਚ ਤਾਲਿਬਾਨ ਦੇ ਸਮੂਹ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ 36 ਅੱਤਵਾਦੀ ਮਾਰੇ ਗਏ ਅਤੇ 20 ਜ਼ਖਮੀ ਹੋ ਗਏ।

Share this Article
Leave a comment