ਨਿਊਜ਼ ਡੈਸਕ: ਮਸ਼ਹੂਰ ਹਰਿਆਣਵੀ ਗਾਇਕਾ ਸਪਨਾ ਚੌਧਰੀ ਦੀ ਸਿਹਤ ਅਚਾਨਕ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਪਨਾ ਦੀ ਹਾਲਤ ਕਿੰਨੀ ਖਰਾਬ ਹੈ, ਇਸ ਦਾ ਸਬੂਤ ਸਪਨਾ ਚੌਧਰੀ ਨੇ ਖੁਦ ਸ਼ੇਅਰ ਕੀਤੀ ਵੀਡੀਓ ਹੈ। ਵੀਡੀਓ ‘ਚ ਸਪਨਾ ਨੂੰ ਲੜਖੜਾਉਂਦੀ ਦੇਖ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਹਨ।
ਇਸ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਸਪਨਾ ਚੌਧਰੀ ਹਸਪਤਾਲ ਦੇ ਕੱਪੜਿਆਂ ‘ਚ ਹੈ ਅਤੇ ਇਕ ਲੜਕੀ ਦੀ ਮਦਦ ਨਾਲ ਸੈਰ ਕਰਦੀ ਨਜ਼ਰ ਆ ਰਹੀ ਹੈ।ਇਸ ਵੀਡੀਓ ਤੋਂ ਸਾਫ਼ ਹੈ ਕਿ ਸਪਨਾ ਦੀ ਸਿਹਤ ਇੰਨੀ ਵਿਗੜ ਗਈ ਸੀ ਕਿ ਉਸ ਨੂੰ ਤੁਰਨ ਲਈ ਕਿਸੇ ਦੀ ਮਦਦ ਦੀ ਲੋੜ ਸੀ।
https://www.instagram.com/p/CbHLgdXA_yT/?utm_source=ig_embed&utm_campaign=embed_video_watch_again
ਹਸਪਤਾਲ ਦੀ ਇਹ ਵੀਡੀਓ ਸਪਨਾ ਚੌਧਰੀ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸਪਨਾ ਨੇ ਕੈਪਸ਼ਨ ‘ਚ ਲਿਖਿਆ- ‘ਹੁਣ ਮੈਂ ਬਿਲਕੁੱਲ ਠੀਕ ਹਾਂ, ਤੁਹਾਡੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਲਦੀ ਹੀ ਸਟੇਜ ‘ਤੇ ਮਿਲਦੇ ਹਾਂ।