ਅਦਾਕਾਰ ਨੂੰ ਬੋਲਡ ਸੀਨ ਕਰਨਾ ਪਿਆ ਮਹਿੰਗਾ, ਅਦਾਕਾਰਾ ਨੇ ਜੜਿਆ ਥੱਪੜ!

TeamGlobalPunjab
3 Min Read

ਫਿਲਮ ਇੰਡਸਟਰੀ ਵਿੱਚ ਸਭ ਕੁਝ ਸੰਭਵ ਹੈ। ਕਿਸੇ ਵੀ ਫਿਲਮ ਵਿੱਚ ਅਦਾਕਾਰ ਜਾਂ ਅਦਾਕਾਰਾ ਨੂੰ ਕੋਈ ਵੀ ਐਕਟ ਕਰਨਾ ਪੈ ਸਕਦਾ ਹੈ। ਪਰ ਕਈ ਵਾਰ ਕਿਸੇ ਅਦਾਕਾਰਾ ਨੂੰ ਐਕਟ ਕਰਦੇ ਸਮੇਂ ਆਪਣੇ ਸਾਥੀ ਅਦਾਕਾਰ ਦੀਆਂ ਅਜੀਬ ਹਰਕਤਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਨੂੰ ਕਈ ਵਾਰ ਤਾਂ ਅਦਾਕਾਰਾ ਸਹਿਣ ਕਰ ਲੈਂਦੀ ਹੈ ਪਰ ਕਈ ਵਾਰ ਉਹ ਆਪਣਾ ਆਪਾ ਹੀ ਖੋਹ ਦਿੰਦੀ ਹੈ। ਕੁਝ ਅਜਿਹਾ ਹੀ ਹੋਇਆ ਇਨ੍ਹਾਂ ਪੰਜ ਅਦਾਕਾਰਾਵਾਂ ਨਾਲ ਵੀ। ਜਿਨ੍ਹਾਂ ਨੇ ਬੋਲਡ ਸੀਨ ਕਰਦਿਆਂ ਆਪਾ ਖੋਹ ਕੇ ਆਪਣੀ ਸਾਥੀ ਕੋ ਐਕਟਰ ਨੂੰ ਥੱਪੜ ਜੜ ਦਿੱਤਾ। ਕਿਹੜੀਆਂ ਹਨ ਉਹ ਅਦਾਕਾਰਾਵਾਂ ਆਓ ਜਾਣਦੇ ਹਾਂ।

ਰਾਧਿਕਾ ਆਪਟੇ

ਅਦਾਕਾਰਾ ਰਾਧਿਕਾ ਆਪਟੇ ਆਪਣੇ ਅਲੱਗ ਹੀ ਅੰਦਾਜ ਨਾਲ ਆਪਣੇ ਦਰਸ਼ਕਾਂ ‘ਚ ਫੇਮਸ ਹੈ। ਪਰ ਇਸ ਪ੍ਰਸਿੱਧ ਅਦਾਕਾਰਾ ਨੇ ਇੱਕ ਫਿਲਮ ਦੀ ਸੂਟਿੰਗ ਦੌਰਾਨ ਆਪਣੇ ਹੀ ਹੀਰੋ ਨੂੰ ਥੱਪੜ ਜੜ ਦਿੱਤਾ ਸੀ। ਰਿਪੋਰਟਾਂ ਮੁਤਾਬਿਕ ਸੂਟਿੰਗ ਦੌਰਾਨ ਅਦਾਕਾਰ ਉਨ੍ਹਾਂ ਨੂੰ ਪੈਰਾਂ ਤੋਂ ਗਲਤ ਢੰਗ ਨਾਲ ਛੋਹ ਰਿਹਾ ਸੀ ਤਾਂ ਆਪਟੇ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਆਪਣੇ ਸਾਥੀ ਅਦਾਕਾਰ ਨੂੰ ਥੱਪੜ ਜੜ ਦਿੱਤਾ।

   

- Advertisement -

ਸਕਾਰਲੇਟ ਵਿਲਸਨ

ਸਕਾਰਲੇਟ ਵਿਲਸਟ ਇੱਕ ਇੰਗਲਿਸ਼ ਮਾਡਲ ਅਤੇ ਡਾਂਸਰ ਹੈ ਜਿਹੜੀ ਕਿ ਹੁਣ ਇੰਟਰਟੇਨਮੈਂਟ ਇੰਡਸਟਰੀ ਦੇ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਹਿੰਦੀ ਅਤੇ ਸਾਊਥ ਫਿਲਮ ਇੰਡਸਟਰੀ ਲਈ ਕਈ ਆਇਟਮ ਗੀਤਾਂ ਵਿੱਚ ਕੰਮ ਕੀਤਾ ਹੈ। ਇਸ ਪ੍ਰਸਿੱਧ ਮਾਡਲ ਨੇ ਫਿਲਮ ਬਾਹੂਬਲੀ ਦੇ ਆਈਟਮ ਸੌਂਗ ਮਨੋਹਰੀ ਦੀ ਸੂਟਿੰਗ ਦੌਰਾਨ ਦੇਖਿਆ ਕਿ ਇੱਕ ਵਿਅਕਤੀ ਜਾਣ ਬੁੱਝ ਕੇ ਗਲਤ  ਬਿਆਨਬਾਜੀਆਂ ਕਰ ਰਿਹਾ ਹੈ। ਇਸ ਨੂੰ ਵਿਲਸਨ ਨੇ ਕੁਝ ਸਮਾਂ ਤਾਂ ਸਹਿਣ ਕੀਤਾ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਸਬਰ ਦਾ ਵੰਨ੍ਹ ਟੁੱਟ ਗਿਆ ਅਤੇ ਵਿਲਸਨ ਨੇ ਉਸ ਵਿਅਕਤੀ ਨੂੰ ਥੱਪੜ ਜੜ ਦਿੱਤਾ ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ.

ਰਵੀਨਾ ਟੰਡਨ

90ਵੇਂ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਆਪਣੀਆਂ ਅਦਾਵਾਂ ਕਾਰਨ ਦਰਸ਼ਕਾਂ ਵਿੱਚ ਕਾਫੀ ਪ੍ਰਸਿੱਧ ਸੀ। ਆਪਣੇ ਸਮੇਂ ਦੌਰਾਨ ਰਵੀਨਾਂ ਨੇ ਕਾਫੀ ਹਿੱਟ ਫਿਲਮਾਂ ਦਿੱਤੀਆਂ। ਪਰ ਫਿਲਮ ਮਾਤਰ ਦੀ ਸੂਟਿੰਗ ਦੌਰਾਨ ਕੋ ਐਕਟਰ ਮਿੱਤਲ ਦੇ ਥੱਪੜ ਜੜ ਦਿੱਤਾ, ਪਰ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਹ ਫਿਲਮ ਦਾ ਹੀ ਇੱਕ ਦ੍ਰਿਸ਼ ਸੀ।

- Advertisement -

ਗੀਤੀਕਾ

ਗੀਤਿਕਾ ਨਵੀਂ ਬਾਲੀਵੁੱਡ ਅਭਿਨੇਤਰੀਆਂ ਵਿੱਚ ਸ਼ਾਮਲ ਹੈ। ਉਹ ‘ਵਨ ਬਾਈ ਟੂ’ ਵਿੱਚ ਨਜ਼ਰ ਆਈ ਸੀ। ਗੀਤਿਕਾ ਨੇ ਬਾਲੀਵੁੱਡ ਨਿਰਮਾਤਾ ਸੁਭਾਸ਼ ਕਪੂਰ ਨੂੰ ਥੱਪੜ ਮਾਰਿਆ। ਸੁਭਾਸ਼ ਅਤੇ ਗੀਤਿਕਾ ਇਕ ਸਮਾਗਮ ਵਿਚ ਪਹੁੰਚੇ ਸਨ ਅਤੇ ਉਸ ਸਮੇਂ ਸੁਭਾਸ਼ ਗੀਤਿਕਾ ਨੂੰ ਜ਼ਬਰਦਸਤੀ ਛੂਹਣਾ ਚਾਹੁੰਦਾ ਸੀ, ਜਿਸ ਦਾ ਗੀਤਿਕਾ ਨੇ ਵਿਰੋਧ ਕੀਤਾ ਅਤੇ ਗੁੱਸੇ ਵਿਚ ਚਪੇੜ ਮਾਰ ਦਿੱਤੀ।

ਜਯਾ ਪ੍ਰਦਾ

ਅਭਿਨੇਤਰੀ ਤੋਂ ਸਿਆਸਤਦਾਨ ਬਣਨ ਵਾਲੀ ਜਯਾ ਪ੍ਰਦਾ 80 ਵਿਆਂ ਦੀ ਪ੍ਰਸਿੱਧ ਅਭਿਨੇਤਰੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਸਹਿ-ਅਭਿਨੇਤਾ ਦਿਲੀਪ ਤਾਹਿਲ ਨੂੰ ਇੱਕ ਵਾਰ ਥੱਪੜ ਮਾਰਿਆ ਸੀ। ਖਬਰਾਂ ਅਨੁਸਾਰ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦਿਲੀਪ ਟਹਿਲ ਆਪਣਾ ਆਪਾ ਖੋਹ ਬੈਠੇ ਅਤੇ ਜਯਾ ਨੂੰ ਕੱਸ ਕੇ ਫੜ ਲਿਆ।

Share this Article
Leave a comment