ਨਿਊਜ਼ ਡੈਸਕ :- ਅਦਾਕਾਰਾ ਗਹਨਾ ਵਸ਼ਿਸ਼ਠ ਮੁਸ਼ਕਲਾਂ ‘ਚ ਘਿਰ ਗਈ ਹੈ। ਉਸ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਗਹਨਾ ਵਸ਼ਿਸ਼ਠ ‘ਤੇ ਦੋਸ਼ ਹੈ ਕਿ ਉਹ ਅਡਲਟ ਵੀਡੀਓਜ਼ (Adult Video) ਬਣਾਉਂਦੀ ਹੈ ਤੇ ਆਪਣੀ ਵੈੱਬਸਾਈਟ ‘ਤੇ ਸ਼ੇਅਰ ਕਰਦੀ ਹੈ। ਐਤਵਾਰ (ਅੱਜ) ਸਵੇਰੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਅਦਾਕਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਗਹਨਾ ਵਸ਼ਿਸ਼ਠ ਨੇ 85 ਤੋਂ ਜ਼ਿਆਦਾ ਅਡਲਟ ਵੀਡੀਓ ਬਣਾਈਆਂ ਤੇ ਉਨ੍ਹਾਂ ਨੂੰ ਵੈੱਬਸਾਈਟ ‘ਤੇ ਸ਼ੇਅਰ ਕੀਤਾ ਹੈ।
ਦੱਸ ਦਈਏ ਗਹਨਾ ਵਸ਼ਿਸ਼ਠ ਨੂੰ ਕ੍ਰਾਈਮ ਬ੍ਰਾਂਚ ਨੇ ਤਿੰਨ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਲੋਕਾਂ ਦਾ ਦੋਸ਼ ਹੈ ਕਿ ਗਹਨਾ ਵਸ਼ਿਸ਼ਠ ਨੇ ਉਨ੍ਹਾਂ ਨੂੰ ਅਡਲਟ ਫਿਲਮਾਂ ‘ਚ ਕੰਮ ਕਰਨ ਲਈ ਮਜਬੂਰ ਕੀਤਾ ਹੈ। ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਦਾਕਾਰਾ ਖ਼ਿਲਾਫ਼ ਕਾਰਵਾਈ ਕੀਤੀ। ਅਸ਼ਲੀਲ ਵੀਡੀਓ ਬਣਾਉਣ ਤੇ ਵੈੱਬਸਾਈਟ ‘ਤੇ ਸ਼ੇਅਰ ਕਰਨ ਦੇ ਦੋਸ਼ ‘ਚ ਗਹਨਾ ਵਸ਼ਿਸ਼ਠ ਨੂੰ ਐਤਵਾਰ ਨੂੰ ਮੁੰਬਈ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਇਸਤੋਂ ਇਲਾਵਾ ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਹਨਾ ਨੇ 87 ਅਡਲਟ ਵੀਡੀਓ ਬਣਾਈਆਂ ਹਨ ਤੇ ਉਨ੍ਹਾਂ ਨੂੰ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤਾ ਹੈ। ਇਨ੍ਹਾਂ ਨੂੰ ਦੇਖਣ ਲਈ ਗਹਨਾ ਵਸ਼ਿਸ਼ਠ ਨੇ ਪੇਡ ਸਬਸਕ੍ਰਿਪਸ਼ਨ ਵੀ ਰੱਖੀ ਹੋਈ ਸੀ ਜਿਸ ਦੇ ਲਈ 2000 ਰੁਪਏ ਭੁਗਤਾਨ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਮੁੰਬਈ ਦੇ ਮਾਲਡ-ਮਾਲਵਾਨੀ ਇਲਾਕੇ ਦੇ ਮਾਢ ਸਥਿਤੀ ਗ੍ਰੀਨ ਪਾਰਕ ਨਾਂ ਦੇ ਇਕ ਬੰਗਲੇ ‘ਚ ਛਾਪੇਮਾਰੀ ਕੀਤੀ ਸੀ।