ਮੁੰਬਈ: ਅਦਾਕਾਰ ਰਿਸ਼ੀ ਕਪੂਰ ਦਾ ਅੱਜ 67 ਸਾਲ ਦੀ ਉਮਰ ਕ ਦੇਹਾਂਤ ਹੋ ਗਿਆ ਹੈ। ਦੱਸ ਦਈਏ ਖ਼ਰਾਬ ਸਿਹਤ ਦੇ ਚਲਦੇ ਅਦਾਕਾਰ ਰਿਸ਼ੀ ਕਪੂਰ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਭਰਾ ਅਤੇ ਮਸ਼ਹੂਰ ਐਕਟਰ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਰਣਧੀਰ ਕਪੂਰ ਨੇ ਉਨ੍ਹਾਂ ਦੇ ਵੇਂਟਿਲੇਟਰ ਤੇ ਹੋਣ ਦੀ ਰਿਪੋਰਟ ਨੂੰ ਖਾਰਜ ਕਰਦੇ ਹੋਏ ਮੀਡੀਆ ਨੂੰ ਕਿਹਾ ਸੀ ਕਿ, ਉਹ ਹਸਪਤਾਲ ਵਿੱਚ ਹਨ। ਉਹ ਕੈਂਸਰ ਤੋਂ ਪੀਡ਼ਿਤ ਹਨ ਅਤੇ ਸਾਹ ਲੈਣ ਵਿੱਚ ਕੁੱਝ ਤਕਲੀਫ ਹੋ ਗਈ ਹੈ ਇਸ ਲਈ ਉਨ੍ਹਾਂਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਇਹ ਦੁਖਦਾਈ ਖਬਰ ਸੁਣ ਕੇ ਪੂਰੀ ਬਾਲੀਵੁੱਡ ਇੰਡਸਟਰੀ ਸਦਮੇ ਚ ਹੈ। ਹਾਲੇ ਬੀਤੇ ਦਿਨੀਂ ਹੀ ਉੱਘੇ ਅਦਾਕਾਰ ਇਰਫਾਨ ਖਾਨ ਦਾ ਦੇਹਾਂਤ ਹੋ ਗਿਆ ਸੀ। ਪੂਰੀ ਦੁਨੀਆ ਉਨ੍ਹਾ ਦੀ ਮੌਤ ਤੇ ਸੋਗ ਪ੍ਰਗਟ ਕਰ ਰਹੀ ਹੈ।
ਅਮਿਤਾਭ ਬੱਚਨ ਨੇ ਟਵੀਟ ਕਰ ਲਿਖਿਆ ਹੈ ਰਿਸ਼ੀ ਕਪੂਰ ਨਹੀਂ ਰਹੇ। ਮੈਂ ਅੱਜ ਟੁੱਟ ਗਿਆ ਹਾਂ:
T 3517 – He’s GONE .. ! Rishi Kapoor .. gone .. just passed away ..
I am destroyed !
— Amitabh Bachchan (@SrBachchan) April 30, 2020
Saddened to hear that my senior schoolmate at Mumbai's CampionSchool, Rishi Kapoor, whom i competed with in "inter-class dramatics" in 1967-68, has gone to a better world. From the romantic hero of "Bobby"to the mature character actor of his last films, he evolved remarkably. RIP pic.twitter.com/9eyzE0qP38
— Shashi Tharoor (@ShashiTharoor) April 30, 2020
ਰਿਸ਼ੀ ਕਪੂਰ ਨੂੰ ਮੁੰਬਈ ਦੇ ਸਰ ਐੱਚ. ਐਨ. ਰਿਲਾਇੰਸ ਫਾਉਂਡੇਸ਼ਨ ਹਸਪਤਾਲ ਵਿੱਚ ਬੁੱਧਵਾਰ ਨੂੰ ਭਰਤੀ ਕਰਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾ ਦਾ ਦੇਹਾਂਤ ਹੋ ਗਿਆ।
ਰਿਸ਼ੀ ਕਪੂਰ ਦਾ ਸਾਲ 2018 ਵਿੱਚ ਕੈਂਸਰ ਦਾ ਇਲਾਜ ਚੱਲਿਆ ਅਤੇ ਉਹ ਲਗਭਗ ਇੱਕ ਸਾਲ ਤੋਂ ਜ਼ਿਆਦਾ ਸਮਾਂ ਨਿਊਯਾਰਕ ਵਿੱਚ ਰਹੇ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਦਾਕਾਰ ਨੀਤੂ ਸਿੰਘ ਸੀ। ਫਰਵਰੀ ਵਿੱਚ ਸਿਹਤ ਕਰਨਾ ਦੇ ਚਲਦੇ ਰਿਸ਼ੀ ਕਪੂਰ ਨੂੰ ਦੋ ਵਾਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ।