ਨਿਊਜ਼ ਡੈਸਕ: ਸਾਉਥ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਅਦਾਕਾਰ ਪ੍ਰਕਾਸ਼ ਰਾਜ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਹਨ। ਪਰ ਹੁਣ ਪ੍ਰਕਾਸ਼ ਰਾਜ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।
ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ਦੇ ਪਾੱਪੁਲਰ ਪਲੇਟਫਾਰਮ ‘X’ ‘ਤੇ ਪ੍ਰਕਾਸ਼ ਰਾਜ ਦਾ ਇੱਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਪੋਸਟਾਂ ਸ਼ੇਅਰ ਕਰ ਕੇ ਭਾਰਤੀ ਚੰਦਰਮਾ ਮਿਸ਼ਨ ‘ਤੇ ਵਿਅੰਗ ਕੱਸਿਆ ਹੈ। ਅਜਿਹੇ ‘ਚ ਟਵਿਟਰ ਯੂਜ਼ਰਜ਼ ਗੁੱਸੇ ‘ਚ ਆ ਗਏ। ਉਹ ਪ੍ਰਕਾਸ਼ ਰਾਜ ਦੀ ਪੋਸਟ ‘ਤੇ ਟਿੱਪਣੀ ਕਰ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਇੰਨਾ ਹੀ ਨਹੀਂ ਉਹ ਭਾਰਤ ਦੇ ਵਿਗਿਆਨਕ ਮਿਸ਼ਨ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ।
BREAKING NEWS:-
First picture coming from the Moon by #VikramLander Wowww #justasking pic.twitter.com/RNy7zmSp3G
— Prakash Raj (@prakashraaj) August 20, 2023
ਦਰਅਸਲ, ਪ੍ਰਕਾਸ਼ ਰਾਜ ਨੇ ਆਪਣੀ ਪੋਸਟ ‘ਚ ਲਿਖਦੇ ਹੋਏ ਕਿਹਾ, ਚੰਦਰਯਾਨ-3 ਦੀ ਪਹਿਲੀ ਝਲਕ। ਇਸ ਪੋਸਟ ਦੇ ਨਾਲ ਹੀ ਪ੍ਰਕਾਸ਼ ਰਾਜ ਨੇ ਚੰਦਰਮਾ ਮਿਸ਼ਨ ਬਾਰੇ ਇੱਕ ਮਜ਼ਾਕੀਆ ਤਸਵੀਰ ਵੀ ਸ਼ੇਅਰ ਕੀਤੀ ਹੈ। ਪ੍ਰਕਾਸ਼ ਰਾਜ ਦੀ ਇਸ ਹਰਕਤ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ। ਇੱਕ ਵਿਅਕਤੀ ਨੇ ਪ੍ਰਕਾਸ਼ ਰਾਜ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਕਰਕੇ ਤੁਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਕਰ ਰਹੇ ਹੋ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਨਫ਼ਰਤ ਕਰਨ ਅਤੇ ਕਿਸੇ ਦੇ ਦੇਸ਼ ਨੂੰ ਨਫ਼ਰਤ ਕਰਨ ਵਿੱਚ ਬਹੁਤ ਅੰਤਰ ਹੈ। ਤੁਹਾਡੀ ਹਾਲਤ ਦੇਖ ਕੇ ਅਫ਼ਸੋਸ ਹੋਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.