ਭਾਜਪਾ ‘ਚ ਸ਼ਾਮਲ ਹੋਏ ਅਦਾਕਾਰ ਮਿਥੁਨ ਚੱਕਰਵਰਤੀ

TeamGlobalPunjab
1 Min Read

ਕੋਲਕਾਤਾ: ਅੱਜ ਕੋਲਕਾਤਾ ‘ਚ ਇਤਿਹਾਸਕ ਬ੍ਰਿਗੇਡ ਰੈਲੀ ਦੌਰਾਨ ਮਸ਼ਹੂਰ ਫਿਲਮ ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ ‘ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਨੇਤਾ ਦਿਲੀਪ ਘੋਸ਼ ਅਤੇ ਪੱਛਮੀ ਬੰਗਾਲ ਪ੍ਰਧਾਨ ਕੈਲਾਸ਼ ਵਿਜੇਵਰਗੀਯ ਮੌਜੂਦ ਸਨ।

ਇਸ ਮੌਕੇ ਮਿਥੁਨ ਨੇ ਬੋਲਦਿਆਂ ਕਿਹਾ ਕਿ ਉਹ ਪਾਣੀ ਵਾਲਾ ਸੱਪ ਨਹੀਂ ਬਲਕਿ ਖ਼ਤਰਨਾਕ ਕੋਬਰਾ ਹਨ। ਉਨ੍ਹਾਂ ਕਿਹਾ ਬੰਗਾਲ ‘ਚ ਰਹਿਣਾ ਵਾਲਾ ਹਰ ਵਿਅਕਤੀ ਬੰਗਾਲੀ ਹੈ ਤੇ ਮੈਨੂੰ ਮਾਣ ਹੈ ਕਿ ਮੈਂ ਬੰਗਾਲੀ ਹਾਂ। ਤੁਹਾਡੇ ਹੱਕ ਜੋ ਵੀ ਖੋਹਣ ਦੀ ਕੋਸ਼ਿਸ਼ ਕਰੇਗਾ ਉਨ੍ਹਾਂ ਦੇ ਸਾਹਮਣੇ ਅਸੀਂ ਖੜ੍ਹੇ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੱਚੇ ਦਿਲ ਨਾਲ ਜੋ ਸੁਪਨਾ ਦੇ ਦੇਖਦਾ ਹੈ ਉਸ ਦਾ ਸੁਪਨਾ ਸੱਚਾ ਹੁੰਦਾ ਹੈ। ਮੈਂ ਵੀ 18 ਸਾਲ ਦੀ ਉਮਰ ‘ਚ ਸੁਪਨਾ ਦੇਖਿਆ ਸੀ ਕਿ ਗਰੀਬਾਂ ਦੀ ਸਹਾਇਤਾ ਕਰਾਂਗਾ। ਮੇਰਾ ਉਹ ਸੁਪਨਾ ਸੱਚ ਹੋ ਗਿਆ।

Share this Article
Leave a comment