ਮੁੰਬਈ: ਫ਼ਿਲਮ ‘ਪੇਜ-3 ਅਤੇ 2 ਸਟੇਟਸ’ ਸਮੇਤ ਟੈਲੀਵਿਜ਼ਨ ਸ਼ੋਅ ‘ਅਦਾਲਤ’ ‘ਅਦਾਲਤ’ ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੇ ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਵਿਡ 19 ਕਾਰਨ ਦਿਹਾਂਤ ਹੋਗਿਆ ਹੈ।
ਬਿਕਰਮਜੀਤ 52 ਸਾਲਾਂ ਦੇ ਸਨ। ਬਿਕਰਮਜੀਤ ਦੇ ਦੋਸਤ ਹਿਮਾਂਸ਼ੂ ਦਦਭਾਵਾਲਾ ਨੇ ਦੱਸਿਆ ਕਿ ਬਿਕਰਮਜੀਤ ਨੂੰ ਦਸ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। 1 ਮਈ ਸਵੇਰੇ ਪੰਜ ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਦਸ ਦਈਏ ਫੌਜ ਵਿਚੋਂ ਸੇਵਾਮੁਕਤ ਹੋਣ ਮਗਰੋਂ ਕੰਵਰਪਾਲ ਸੰਨ 2000 ਵਿੱਚ ਪਹਿਲੀ ਵਾਰ ਪਰਦੇ ’ਤੇ ਨਜ਼ਰ ਆਏ। ਬਿਕਰਮਜੀਤ ਨੇ ‘ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਈਅਰ, ਜਬ ਤਕ ਹੈ ਜਾਨ, ਆਰਕਸ਼ਨ ਅਤੇ ਦਿ ਗਾਜ਼ੀ ਅਟੈਕ’ ਵਰਗੀਆਂ ਫ਼ਿਲਮਾਂ ‘ਚ ਵੀ ਆਪਣੀ ਬੇਮਿਸਾਲ ਭੂਮਿਕਾ ਨਿਭਾਈ । ਟੈਲੀਵਿਜ਼ਨ ‘ਚ ਉਨ੍ਹਾਂ ਨੇ ਦੀਆ ਔਰ ਬਾਤੀ ਹਮ, ਯੇ ਹੈ ਚਾਹਤੇਂ, ਦਿਲ ਹੀ ਤੋ ਹੈ ਅਤੇ ਅਨਿਲ ਕਪੂਰ ਦੇ 24 ਵਰਗੇ ਸ਼ੋਅ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ।