ਸੰਗਰੂਰ : ਵਿਵਾਦਿਤ ਗਾਇਕ ਸਿੱਧੂ ਮੂਸੇ ਵਾਲੇ ਦੀ ਵਾਇਰਲ ਹੋਈ ਵੀਡੀਓ ਤੋ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਤੇ ਕਾਰਵਾਈ ਦੀ ਗਾਜ ਡਿਗ ਪਈ ਹੈ । ਇਸ ਵੀਡੀਓ ਵਿੱਚ ਪੰਜਾਬ ਪੁਲਿਸ ਦੇ ਜਵਾਨ ਏਕੇ 47 ਨਾਲ ਸਿੱਧੂ ਮੂਸੇ ਵਾਲੇ ਨੂੰ ਟਰੇਨਿੰਗ ਦੇ ਰਹੇ ਸਨ । ਇਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ 6 ਪੁਲਿਸ ਅਧਿਕਾਰੀਆ ਨੂੰ ਸਸਪੈਂਸ ਕਰ ਦਿੱਤਾ ਹੈ ।
ਦਸ ਦੇਈਏ ਕਿ ਇਹ ਟਰੇਨਿੰਗ ਬਰਨਾਲਾ ਜਿਲੇ ਦੇ ਪਿੰਡ ਬਡਵਰ ਵਿੱਚ ਦਿੱਤੀ ਜਾ ਰਹੀ ਸੀ। ਇਹ ਕਾਰਵਾਈ ਸੰਗਰੂਰ ਦੇ ਐਸੈਸਪੀ ਦੇ ਹੁਕਮਾਂ ਤੇ ਹੋਈ ਹੈ ।
ਦਸਣਯੋਗ ਹੈ ਕਿ ਅਜ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦਾ ਵਿਰੋਧ ਹੋ ਰਿਹਾ ਸੀ । ਤੁਸੀਂ ਵੀ ਦੇਖੋ ਵੀਡੀਓ