ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਆਰੋਪੀ ਕਲਿਆਣ ਗ੍ਰਿਫ਼ਤਾਰ, ਬਾਈਕਰ ਸੀਆ ਨੂੰ ਮਾਰੀ ਸੀ ਟੱਕਰ

Global Team
3 Min Read

ਨਿਊਜ਼ ਡੈਸਕ: ਗੁਰੂਗ੍ਰਾਮ ਵਿੱਚ ਮਹਿਲਾ ਬਾਈਕ ਰਾਈਡਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਕਲਿਆਣ ਨੂੰ ਰਾਜਸਥਾਨ ਦੇ ਦੌਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਘਟਨਾ ਵਿੱਚ ਵਰਤੀ ਗਈ ਕਾਰ, ਜੋ ਕਿ ਦੋਸ਼ੀ ਦੇ ਇੱਕ ਜਾਣਕਾਰ ਦੇ ਨਾਂ ‘ਤੇ ਰਜਿਸਟਰਡ ਹੈ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਕਲਿਆਣ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਪਛਾਣ ਲਵਨੀਸ਼ ਵਜੋਂ ਹੋਈ ਹੈ, ਜੋ ਘਟਨਾ ਸਮੇਂ ਬੈਂਸਲਾ ਦੇ ਨਾਲ ਸੀ। ਉਹ ਬੈਂਸਲਾ ਦਾ ਦੂਰ ਦਾ ਚਚੇਰਾ ਭਰਾ ਹੈ ਅਤੇ ਪੁਲਿਸ ਪੂਰੀ ਘਟਨਾ ਵਿੱਚ ਲਵਨੀਸ਼ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਮਹਿਲਾ ਬਾਈਕ ਰਾਈਡਰ ਸੀਆ ਅਨੁਸਾਰ, ਉਹ ਐਤਵਾਰ ਸਵੇਰੇ ਆਪਣੀ ਅਪ੍ਰਿਲੀਆ RS 457 ਬਾਈਕ ਤੇ ਗੋਲਫ ਕੋਰਸ ਰੋਡ ਤੇ ਕੁਝ ਹੋਰ ਬਾਈਕ ਸਵਾਰਾਂ ਦੇ ਨਾਲ ਜਾ ਰਹੀ ਸੀ। ਇਸੇ ਦੌਰਾਨ ਇੱਕ ਕਾਰ ਉਨ੍ਹਾਂ ਦੇ ਪਿੱਛੇ ਆ ਗਈ। ਸੀਆ ਦਾ ਆਰੋਪ ਹੈ ਕਿ ਕਾਰ ਵਿੱਚ ਸਵਾਰ ਲੋਕਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਕੁਝ ਦੂਰੀ ਤੱਕ ਉਸ ਦਾ ਪਿੱਛਾ ਵੀ ਕੀਤਾ।

ਸੀਆ ਅਨੁਸਾਰ ਹਾਦਸੇ ਤੋਂ ਬਾਅਦ ਉਸ ਦੇ ਨਾਲ ਮੌਜੂਦ ਇੱਕ ਬਾਈਕ ਸਵਾਰ ਨੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਚਾਲਕ ਨੂੰ ਰੁਕਣ ਅਤੇ ਆਪਣੀ ਗਲਤੀ ਮੰਨਣ ਲਈ ਕਿਹਾ, ਪਰ ਆਰੋਪ ਹੈ ਕਿ ਕਾਰ ਚਾਲਕ ਨੇ ਬਾਈਕ ਸਵਾਰਾਂ ਨੂੰ ਹੀ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ।ਸੀਆ ਦਾ ਆਰੋਪ ਹੈ ਕਿ ਕਾਰ ਚਾਲਕ ਮੌਕੇ ਤੇ ਨਹੀਂ ਰੁਕਿਆ ਅਤੇ ਲਾਲ ਬੱਤੀ ਪਾਰ ਕਰਕੇ ਉਥੋਂ ਫਰਾਰ ਹੋ ਗਿਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕਾਰ ਵਿੱਚ ਸਵਾਰ ਲੋਕ ਨਸ਼ੇ ਵਿੱਚ ਦਿਖਾਈ ਦੇ ਰਹੇ ਸਨ। ਹਾਦਸੇ ਵਿੱਚ ਸੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਮਾਮਲੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਆਰੋਪੀ ਕਲਿਆਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment