ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਨਵੇਂ ਚੁਣੇ ਪ੍ਰਧਾਨ ਗੌਰਵ ਵੀਰ ਸੋਹਲ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ’ਚ ਉਹ ਪੰਜਾਬ ਯੂਨੀਵਰਸਿਟੀ ’ਚ ਭਵਿੱਖੀ ਰਣਨੀਤੀ ਅਤੇ ਸੁਧਾਰਾਂ ’ਤੇ ਵਿਚਾਰ-ਚਰਚਾ ਕਰਨਗੇ।
ABVP ਦੀ ਇਤਿਹਾਸਕ ਜਿੱਤ
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੇ ਇਤਿਹਾਸ ’ਚ ਪਹਿਲੀ ਵਾਰ ABVP, ਜੋ ਕਿ ਭਾਰਤੀ ਜਨਤਾ ਪਾਰਟੀ (BJP) ਦਾ ਵਿਦਿਆਰਥੀ ਸੰਗਠਨ ਹੈ, ਨੇ ਪ੍ਰਧਾਨ ਦੀ ਸੀਟ ਜਿੱਤੀ ਹੈ। ਇਸ ਤੋਂ ਪਹਿਲਾਂ ABVP ਨੇ ਕਈ ਵਾਰ ਜੁਆਇੰਟ ਸਕੱਤਰ ਦੀ ਸੀਟ ਜਿੱਤੀ ਸੀ, ਪਰ ਪ੍ਰਧਾਨ ਦੀ ਸੀਟ ’ਤੇ ਇਹ ਪਹਿਲੀ ਜਿੱਤ ਹੈ। ਗੌਰਵ ਵੀਰ ਸੋਹਲ, ਜੋ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ (UILS) ਦੇ ਖੋਜਾਰਥੀ ਹਨ, ਨੇ 3,148 ਵੋਟਾਂ ਨਾਲ 488 ਵੋਟਾਂ ਦੇ ਫਰਕ ਨਾਲ ਸੁਮਿਤ ਸ਼ਰਮਾ ਨੂੰ ਹਰਾਇਆ।
ਪੰਜਾਬ ਦੀਆਂ ਚੋਣਾਂ ’ਤੇ ਪ੍ਰਭਾਵ
ਪੰਜਾਬ ਯੂਨੀਵਰਸਿਟੀ ’ਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀ ਪੜ੍ਹਦੇ ਹਨ। ਇਸ ਯੂਨੀਵਰਸਿਟੀ ਨੂੰ ਦੋਵੇਂ ਸੂਬੇ ਆਪਣਾ ਅਧਿਕਾਰ ਮੰਨਦੇ ਰਹੇ ਹਨ। ਇਸ ਜਿੱਤ ਨਾਲ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਅਸਰ ਪੈ ਸਕਦਾ ਹੈ, ਕਿਉਂਕਿ ਇੱਥੋਂ ਨਿਕਲਣ ਵਾਲੇ ਨੇਤਾ ਪੰਜਾਬ ਦੀ ਸਿਆਸਤ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਗੌਰਵ ਵੀਰ ਸੋਹਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਨ। ਉਹ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਸਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਅਸੀਂ ਪੰਜਾਬ ਯੂਨੀਵਰਸਿਟੀ ’ਚ ਵੀ ਅਜਿਹੇ ਸੁਧਾਰ ਲਿਆਵਾਂਗੇ, ਜਿਸ ਨਾਲ ਵਿਦਿਆਰਥੀਆਂ ਨੂੰ ਲਾਭ ਹੋਵੇ।”
ABVP ਦਾ ਮੈਨੀਫੈਸਟੋ
ABVP ਦੇ ਮੈਨੀਫੈਸਟੋ ’ਚ ਵਿਦਿਆਰਥੀ-ਕੇਂਦਰਿਤ ਸੁਧਾਰਾਂ ’ਤੇ ਜ਼ੋਰ ਦਿੱਤਾ ਗਿਆ ਸੀ, ਜਿਸ ਨੂੰ ‘ਮਾਈ ਯੂਨੀਵਰਸਿਟੀ, ਮਾਈ ਮੈਨੀਫੈਸਟੋ 2.0’ ਮੁਹਿੰਮ ਦੇ ਸੁਝਾਵਾਂ ਦੇ ਅਧਾਰ ’ਤੇ ਤਿਆਰ ਕੀਤਾ ਗਿਆ।
ਮੁੱਖ ਸੁਝਾਅ ਸਨ:
ਸ਼ਿਕਾਇਤ ਨਿਵਾਰਨ ਅਫਸਰ ਦਾ ਦਫਤਰ: ਫੀਸ, ਸਕਾਲਰਸ਼ਿਪ, ਸੁਰੱਖਿਆ ਅਤੇ ਪ੍ਰਸ਼ਾਸਕੀ ਸਮੱਸਿਆਵਾਂ ਦੇ ਹੱਲ ਲਈ।
ਮਹਿਲਾ ਵਿਦਿਆਰਥੀਆਂ ਲਈ ਰਾਖਵਾਂਕਰਨ: ਵਿਭਾਗੀ ਪ੍ਰਤੀਨਿਧੀ (DR) ਸੀਟਾਂ ’ਤੇ ਸਥਾਈ ਰਾਖਵਾਂਕਰਨ।
ਸਪੋਰਟਸ ਅਤੇ ਸਹੂਲਤਾਂ: ਮਾਡਰਨ ਸਿੰਥੈਟਿਕ ਐਥਲੈਟਿਕਸ ਟਰੈਕ ਅਤੇ 24-ਘੰਟੇ ਟੱਕ-ਸ਼ਾਪਸ/ਕੈਂਟੀ