ਨਵੀਂ ਦਿੱਲੀ:- 26 ਜਨਵਰੀ ਤੋਂ ਕਿਸਾਨ ਮੋਰਚੇ ਨੇ ਇੱਕ ਨਵਾਂ ਰੂਪ ਲੈ ਲਿਆ ਹੈ। ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਤੋਂ ਬਾਅਦ ਲਗਭਗ 100 ਕਿਸਾਨ ਲਾਪਤਾ ਹੋਏ ਹਨ। ਜਿੰਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਕਿਸਾਨ ਏਕਤਾ ਮੋਰਚਾ ਵੱਲੋਂ ਟਵਿਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਟਵਿਟਰ ਹੈਂਡਲ ਜ਼ਰੀਏ ਜਿੱਥੇ ਇਹ ਦੱਸਿਆ ਗਿਆ ਕਿ 100 ਦੇ ਕਰੀਬ ਕਿਸਾਨ ਲਾਪਤਾ ਹਨ। ਉੱਥੇ ਹੀ ਇਹ ਸਵਾਲ ਵੀ ਕੀਤਾ ਗਿਆ ਕਿ ਕੀ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ?