ਕੋਰੋਨਾ ਪੀੜਤ ਪਰਿਵਾਰ ਨੇ ਵਧਾਈ ਸੀ ਅਭਿਸ਼ੇਕ ਬੱਚਨ ਦੀ ਚਿੰਤਾ

TeamGlobalPunjab
1 Min Read

ਨਵੀਂ ਦਿੱਲੀ – ਫਿਲਮ ਅਦਾਕਾਰ ਅਭਿਸ਼ੇਕ ਬੱਚਨ ਤੇ ਉਸ ਦਾ ਪਰਿਵਾਰ ਕੋਰੋਨਾ ਤੋਂ ਪੀੜਤ ਰਹਿ ਚੁੱਕਿਆ ਹੈ । ਅਭਿਸ਼ੇਕ ਬੱਚਨ ਨੇ ਇੱਕ ਇੰਟਰਵਿਊ ਦੌਰਾਨ ਕੋਰੋਨਾ ਦੌਰਾਨ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਤੇ ਕਿਹਾ ਮੈਨੂੰ ਸਾਰੇ ਪਰਿਵਾਰ ਦੀ ਚਿੰਤਾ ਸੀ ਕਿਉਂਕਿ ਪਿਤਾ ਅਮਿਤਾਭ ਬੱਚਨ, ਪਤਨੀ ਐਸ਼ਵਰਿਆ ਤੇ ਬੇਟੀ ਆਰਾਧਿਆ ‘ਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸਨ।

ਜਾਣਕਾਰੀ ਦਿੰਦਿਆਂ ਅਭਿਸ਼ੇਕ ਬੱਚਨ ਨੇ ਕਿਹਾ ਕਿ ਉਸ ਵੇਲੇ ਸੋਚਣ ਦਾ ਸਮਾਂ ਨਹੀਂ ਸੀ, ਮੇਰਾ ਪੂਰਾ ਧਿਆਨ ਧਿਆਨ ਮੇਰੇ ਪਰਿਵਾਰ ਵੱਲ ਸੀ। ਪਰਿਵਾਰ ਦੇ ਠੀਕ ਹੋਣ ਤੋਂ ਬਾਅਦ ਮੈਂ ਆਪਣੇ ਕੰਮ ‘ਤੇ ਮੁੜ ਆਇਆ ਹਾਂ ਤੇ ਮੇਰਾ ਪੂਰਾ ਧਿਆਨ ਕੰਮ ਵੱਲ ਹੈ।

ਇਸ ਤੋਂ ਇਲਾਵਾ ਅਭਿਸ਼ੇਕ ਬੱਚਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿਉਂਕਿ ਫਿਲਮ ਲੂਡੋ ਤੇ ਓਟੀਟੀ ਪ੍ਰੋਜੈਕਟਾਂ ਨੂੰ ਲਗਾਤਾਰ ਪ੍ਰਸ਼ੰਸਾ ਮਿਲ ਰਹੀ ਹੈ। ਅਭਿਸ਼ੇਕ ਦੇ ਕੰਮ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਅਭਿਸ਼ੇਕ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ।

ਦੱਸ ਦਈਏ ਅਭਿਸ਼ੇਕ ਬੱਚਨ ਬਹੁਤ ਸਾਰੀਆਂ ਫਿਲਮਾਂ ‘ਚ ਮਹੱਤਵਪੂਰਣ ਭੂਮਿਕਾ ਨਿਭਾ ਚੁੱਕਾ ਹੈ। ਅਭਿਸ਼ੇਕ ਦੀਆਂ ਫਿਲਮਾਂ ਨੂੰ ਬਾਕਸ ਆਫਿਸ ‘ਤੇ ਬਹੁਤ ਪਸੰਦ ਕੀਤਾ ਜਾਂਦਾ ਹੈ।

- Advertisement -

Share this Article
Leave a comment