‘ਆਪ’ ਦੇ ਵਲੰਟੀਅਰ ਦਾ ਵਿਰੋਧ ਜਤਾਉਣ ਦਾ ਅਨੋਖਾ ਤਰੀਕਾ!

TeamGlobalPunjab
1 Min Read

ਚੰਡੀਗੜ੍ਹ  – ਸੁਖਜੀਤਪਾਲ ਸਿੰਘ ਦੀ ਇਹ ਫੋਟੋ 16 ਮਾਰਚ ਨੂੰ ਖੱਟਕੜ ਕਲਾਂ ਭਗਵੰਤ ਸਿੰਘ ਮਾਨ ਦੇ ਸੁੰਹ ਚੁੱਕ ਸਮਾਗਮ ਦੀ ਹੇੈ। ਪੁਲੀਸ ਵਾਲਿਆਂ ਵੱਲੋਂ ਇਸ ਵਲੰਟੀਅਰ ਨੂੰ   ਪੰਡਾਲ ਵਿੱਚ ਇਸ ਲਈ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਕਿਉਂਕਿ   ਉਸ ਨੇ ਆਪਣੀ ਪਿੱਠ ਤੇ ਝਾੜੂ ਬੰਨ੍ਹੇ ਹੋਏ ਸਨ ਤੇ ਪੁਲੀਸ ਵਾਲਿਆਂ ਦਾ ਕਹਿਣਾ ਸੀ ਕਿ ਝਾੜੂ ਅੰਦਰ ਨਹੀਂ ਜਾਣ ਦੇਣੇ। ਸੁਖਜੀਤਪਾਲ ਸਿੰਘ ਬਾਹਰ ਧੁੱਪ ਵਿੱਚ ਹੀ ਸ਼ਹੀਂਦਾਂ ਦੀ ਧਰਤੀ ‘ਤੇ ਖੜ੍ਹਾ ਰਿਹਾ ਸੀ। ਸੁਖਜੀਤਪਾਲ ਸਿੰਘ ਦੇ ਗਲ ਵਿੱਚ ਸ਼ਹੀਦ ਭਗਤ ਸਿੰਘ,ਰਾਜ ਗੁਰੂ ਤੇ ਸੁਖਦੇਵ ਦੀ ਸਾਂਝੀ ਤਸਵੀਰ ਪਾਈ ਹੋਈ ਸੀ। ਹੱਥ ਵਿੱਚ ਆਪ ਦਾ ਝੰਡਾ ਫੜਿਆ ਹੋਇਆ ਸੀ। ਮੋਢਿਆ ‘ਤੇ ਬੜੇ ਸਲੀਕੇ ਨਾਲ ਝਾੜੂ ਬੰਨੇ ਹੋਏ ਸਨ ਤੇ ਪੱਗ ਤੇ ਵੀ ‘ਆਪ’ ਵਾਲੀ ਪੱਟੀ ਬੰਨ੍ਹੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ।


ਸੁਖਜੀਤਪਾਲ ਸਿੰਘ ਦੀ ਇੱਕ ਹੋਰ ਫੋਟੋ  ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ  ਜਿਸ ਵਿੱਚ ਆਮ ਆਦਮੀ ਪਾਰਟੀ ਦੇ ਇਸ ਵਲੰਟੀਅਰ ਨੇ  ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਨ ਕਰਦਿਆਂ  ਇੱਕ ਬੈਨਰ ਹੱਥ ਚ ਫੜਿਆ ਹੋਇਆ ਹੈ ਜਿਸ ਤੇ ਲਿਖਿਆ ਹੈ ਕਿ ਉਹ ਰਾਜ ਸਭਾ ‘ਚ ਨਾਮਜ਼ਦ ਕੀਤੇ ਮੈਂਬਰਾਂ ਦਾ ਸਖ਼ਤ ਵਿਰੋਧ ਕਰਦਾ ਹੈ ।

Share this Article
Leave a comment