‘ਆਪ’ ਦੇ ਸੰਜੀਵ ਅਰੋੜਾ ਦੀ ਜਿੱਤ ਲਗਪਗ ਤੈਅ, ਆਪ ਸਮਰਥਕਾਂ ਨੇ ਜ਼ਸ਼ਨ ਮਨਾਉਣਾ ਕੀਤਾ ਸ਼ੁਰੂ

Global Team
1 Min Read

ਲੁਧਿਆਣਾ:  ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਚੱਲ ਰਿਹਾ ਹੈ। ਇ ਵਿਚ ਆਪ ਦੇ ਸੰਜੀਵ ਅਰੋੜਾ ਦੀ ਜਿੱਤ ਲਗਪਗ ਤੈਅ ਹੈ।

ਦੱਸ ਦੇਈਏ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ  ਵੱਖ-ਵੱਖ ਸਿਆਸੀ ਪਾਰਟੀਆਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਤੇ ਜ਼ੋਰ ਲੱਗਿਆ ਹੋਇਆ ਸੀ।

13ਵੇਂ ਗੇੜ ਦੇ ਰੁਝਾਨ ‘ਚ ਸੰਜੀਵ ਅਰੋੜਾ (ਆਪ) ਨੂੰ 33044, ਭਾਰਤ ਭੂਸ਼ਣ ਆਸ਼ੂ (ਕਾਂਗਰਸ) ਨੂੰ 22968, ਜੀਵਨ ਗੁਪਤਾ (ਭਾਜਪਾ) ਨੂੰ 18676, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ( ਸ਼੍ਰੋਮਣੀ ਅਕਾਲੀ ਦਲ) ਨੂੰ 7739 ਵੋਟਾਂ ਮਿਲੀਆਂ ਹਨ। ਨੋਟਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ 752 ਹੋ ਚੁੱਕੀ ਹੈ।

Share This Article
Leave a Comment