ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਵੱਲੋਂ ਇੱਕ ਵੱਡਾ ਝੱਟਕਾ ਲੱਗਿਆ ਹੈ। ਮੰਡੀ ‘ਚ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਤਿੰਨ ਦਿਨ ਬਾਅਦ ‘ਆਪ’ ਪਾਰਟੀ ਦੇ ਪ੍ਰਧਾਨ ਅਨੂਪ ਕੇਸਰੀ ਭਾਜਪਾ ‘ਚ ਸ਼ਾਮਲ ਹੋ ਗਏ। ਅਨੂਪ ਕੇਸਰੀ ਤੋਂ ਇਲਾਵਾ ‘ਆਪ’ ਦੇ ਸੰਗਠਨ ਜਨਰਲ ਸਕੱਤਰ ਸਤੀਸ਼ ਠਾਕੁਰ ਅਤੇ ਊਨਾ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਜਿਸ ਤੋਂ ਬਾਅਦ ਹੁਣ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਧੀਆ ਨੇ ਅਨੂਪ ਕੇਸਰੀ ‘ਤੇ ਹਮਲਾ ਬੋਲਿਆ ਹੈ।
ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਕਿ , ‘ਬੀਜੇਪੀ ਦੀ ਲੀਡਰਸ਼ੀਪ ਕੇਜਰੀਵਾਲ ਤੋਂ ਡਰ ਰਹੀ ਹੈ। ਭਾਜਪਾ ਪ੍ਰਧਾਨ ਨੱਡਾ ਅਤੇ ਹੋਣ ਵਾਲੇ ਨਵੇਂ ਮੁੱਖ ਮੰਤਰੀ ਚਿਹਰੇ ਅਨੁਰਾਗ ਠਾਕੁਰ ਭੱਜ ਕੇ ਹਿਮਾਚਲ ਪਹੁੰਚੇ ਅਤੇ ਰਾਤ 12 ਵਜੇ ਆਪ ਦੇ ਅਹੁਦੇਦਾਰ ਨੂੰ ਸ਼ਾਮਲ ਕਰਵਾਇਆ। ਅਨੂਪ ਕੇਸਰੀ ਨੂੰ ‘ਆਪ’ ਅੱਜ ਔਰਤਾ ਖਿਲਾਫ ਗੰਦੀ ਹਰਕਤਾਂ ਕਰਨ ਦੇ ਦੋਸ਼ ਹੇਠ ਪਾਰਟੀ ‘ਚੋਂ ਕੱਢਣ ਵਾਲੀ ਸੀ। ਅਜਿਹੇ ਲੋਕਾ ਦੀ ਥਾਂ ਭਾਜਪਾ ਵਿੱਚ ਹੀ ਹੈ’।
BJP के शीर्ष नेतृत्व को केजरीवाल जी का ज़बर्दस्त ख़ौफ़
BJP के अध्यक्ष नड्डा और होने वाले नए CM चेहरा अनुराग ठाकुर दौड़ कर HP पहुँचे और रात 12बजे AAP के एक पदाधिकारी को शामिल करवाया
महिलाओ के ख़िलाफ़ गंदी हरकत के आरोप में AAP इसे आज निकालने वाली थी
ऐसे लोगो की जगह BJP मे ही है
— Manish Sisodia (@msisodia) April 9, 2022
ਇਸ ਤੋਂ ਬਾਅਦ ਦਿਲੀ ਦੇ ਮੁੱਖ ਮੰਤਰੀ ਨੇ ਮਨੀਸ਼ ਸਿਸੋਧੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ, ‘ਇਹ ਲੋਕ ਮੇਰੇ ਤੋਂ ਨਹੀਂ ਜਨਤਾ ਤੋਂ ਡਰਦੇ ਹਨ। ਭਾਜਪਾ ਵਾਲਿਆਂ ਨੇ ਜੇਕਰ ਇਮਾਨਦਾਰੀ ਨਾਲ ਜਨਤਾ ਦੇ ਲਈ ਕੰਮ ਕੀਤਾ ਹੁੰਦਾ ਤਾਂ ਇੰਨਾ ਖ਼ੌਫ਼ ਨਾ ਹੁੰਦਾ, ਮੁੱਖ ਮੰਤਰੀ ਬਦਲਣ ਦੀ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ‘ਆਪ’ ‘ਤੇ ਲੋਕਾਂ ਨੂੰ ਭਰੋਸਾ ਹੈ। ‘ਆਪ’ ਹਿਮਾਚਲ ਪ੍ਰਦੇਸ਼ ਨੂੰ ਇਕ ਕੱਟੜ ਇਮਾਨਦਾਰ ਅਤੇ ਦੇਸ਼ਭਗਤ ਸਰਕਾਰ ਦੇਵੇਗੀ।’
ये लोग मुझसे नहीं, जनता से डरते हैं
भाजपा वालों, अगर ईमानदारी से जनता के लिए काम किया होता तो इतना ख़ौफ़ ना होता, CM बदलने की नौबत ना आती, दूसरी पार्टियों के दागियों के पाँव पड़ने की ज़रूरत ना पड़ती
AAP पर लोगों को भरोसा है। AAP HP को एक कट्टर ईमानदार और देशभक्त सरकार देगी https://t.co/7HC49Pu2xU
— Arvind Kejriwal (@ArvindKejriwal) April 9, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.