‘ਆਪ’ ਨੇ ਘੇਰਿਆ ਤਰਨਤਾਰਨ ਐੱਸਐੱਸਪੀ ਦਫਤਰ, ਕਿਹਾ ਸਰਕਾਰ ਕਰਵਾ ਰਹੀ ਹੈ ਨਸ਼ੇ ਦਾ ਕਾਰੋਬਾਰ

TeamGlobalPunjab
2 Min Read

ਤਰਨਤਾਰਨ: ਬੀਤੇ ਦਿਨੀਂ ਪਿੰਡ ਪੰਡੋਰੀ ਗੋਲਾ ਵਿੱਚ ਸ਼ਰਾਬ ਨਾਲ ਹੋਈਆਂ 2 ਹੋਰ ਮੌਤਾਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸ਼ਰਾਬ ਮਾਫ਼ੀਆ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਵਲੋਂ ਤਰਨਤਾਰਨ ਦੇ ਐੱਸਐੱਪੀ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ  ਸਿੰਘ ਸੰਧਵਾਂ ਨੇ ਕੀਤੀ ਇਸ ਧਰਨੇ ਵਿੱਚ ਵੱਖ ਵੱਖ ਇਲਾਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇ ਬਾਜ਼ੀ ਕੀਤੀ ਗਈ।

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਸ਼ਹਿ ਹੇਠ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਸ਼ਰਾਬ ਨਾਲ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਜ਼ਹਿਰੀਲੀ ਸ਼ਰਾਬ ਧੜੱਲੇ ਨਾਲ ਪਿੰਡਾਂ ਵਿੱਚ ਵੇਚੀ ਜਾ ਰਹੀ ਹੈ।ਵਿਧਾਇਕ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਸੰਬੰਧੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨਾਲ ਵੀ ਸ਼ਰਾਬ ਮਾਫੀਆ ਵੱਲੋਂ ਕੁੱਟਮਾਰ ਕੀਤੀ ਗਈ ਪਰ ਇਸ ਨਿੰਦਣਯੋਗ ਕਾਰੇ ਖਿਲਾਫ ਵੀ ਸਰਕਾਰ ਨੇ ਦੋਸ਼ੀਆਂ ‘ਤੇ ਕੋਈ ਕੇਸ ਦਰਜ ਨਹੀਂ ਕੀਤਾ

ਉੱਥੇ ਇਸ ਮੌਕੇ ਹਲਕਾ ਕੋਟਕਪੂਰਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਪੁਲਿਸ ਵਲੋਂ ਸ਼ਰਾਬ ਮਾਫੀਆ ਤੇ ਕੋਈ ਨਕੇਲ ਨਹੀਂ ਕਸੀ ਗਈ ਅਤੇ ਸ਼ਰਾਬ ਮਾਫੀਆ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਅੰਨੀ ਬੋਲੀ ਹੋਈ ਪਈ ਹੈ ਅਤੇ ਅੱਖਾਂ ਮੀਟ ਕੇ ਤਮਾਸ਼ਾ ਵੇਖ ਰਹੀ ਹੈ। ਇਸ ਲਈ ਤਰਨਤਾਰਨ ਦੇ ਐੱਸ ਐੱਸ ਪੀ ਨੂੰ ਅੱਜ ਨੀਂਦ ਤੋਂ ਜਗਾਉਣ ਲਈ ਆਮ ਆਦਮੀ ਪਾਰਟੀ ਵਲੋਂ ਐੱਸ ਐੱਸ ਪੀ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ,ਜੇ ਇਸੇ ਤਰਾਂ ਚਲਦਾ ਰਿਹਾ ਤਾ ਆਮ ਆਦਮੀ ਪਾਰਟੀ ਪੁਰੇ ਪੰਜਾਬ ਵਿੱਚ ਵੱਡਾ ਸੰਗਰਸ਼ ਵਿਡੇਗੀ ਅਤੇ ਪੰਜਾਬ ਦੇ ਸਾਰੇ ਹਲਕਾ ਵਿਧਾਇਕ ਦਾ ਘਿਰਾਓ ਕਰਗੀ।

Share this Article
Leave a comment