ਜਦੋਂ ਮਾਨ ਨੇ ਸੰਸਦ ‘ਚ ਕਿਹਾ “ਆ ਜਾਓ ਮੇਰਾ ਮੂੰਹ ਸੁੰਘ ਲਓ!”

TeamGlobalPunjab
1 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹਰ ਦਿਨ ਆਪਣੇ ਬੇਬਾਕ ਭਾਸ਼ਣ ਕਾਰਨ ਚਰਚਾ ‘ਚ ਰਹਿੰਦੇ ਹਨ। ਪਰ ਅੱਜ ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣੇ ਹਨ ਉਹ ਹੈ ਸੰਸਦ ਅੰਦਰ ਉਨ੍ਹਾਂ ਵੱਲੋਂ ਦਿੱਤਾ ਗਿਆ ਭਾਸ਼ਣ। ਦਰਅਸਲ ਮਾਨ ਅੱਜ ਸੰਸਦ ਵਿੱਚ ਨਾਗਰਿਕਤਾ ਸੰਸ਼ੋਧਨ ਬਿੱਲ ‘ਤੇ ਬੋਲ ਰਹੇ ਸਨ। ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਹੀ ਮਾਨ ਨੇ ਇਹ ਐਲਾਨ ਕਰ ਦਿੱਤਾ ਕਿ ਜਿਸ ਨੂੰ ਕੋਈ ਸ਼ੱਕ ਹੈ ਉਹ ਆ ਕੇ ਉਨ੍ਹਾਂ ਦਾ ਮੂੰਹ ਸੁੰਘ ਸਕਦਾ ਹੈ ਪਰ ਜਦੋਂ ਉਹ ਬੋਲਣ ਲੱਗੇ ਤਾਂ ਉਸ ਸਮੇਂ ਕੋਈ ਪ੍ਰੇਸ਼ਾਨ ਨਾ ਕਰੇ।

ਮਾਨ ਨੇ ਬੋਲਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ, “ਸਭ ਤੋਂ ਪਹਿਲਾਂ ਉਹ ਆਪਣੇ ਭਾਜਪਾ ਦੇ ਮਿੱਤਰਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਬੋਲਣਾ ਸ਼ੁਰੂ ਕਰ ਰਹੇ ਹਨ ਅਤੇ ਜਿਸ ਨੇ ਵੀ ਮੇਰਾ ਮੂੰਹ ਸੁੰਘਣਾ ਹੈ ਉਹ ਹੁਣ ਆ ਜਾਵੇ ਕਿਉਂਕਿ ਫਿਰ ਵਿਚਕਾਰ ‘ਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਬੋਲਣਾ ਸ਼ੁਰੂ ਕਰਦੇ ਹਨ ਤਾਂ ਭਾਜਪਾ ਨੂੰ ਸ਼ੱਕ ਹੋ ਜਾਂਦਾ ਹੈ।

Share this Article
Leave a comment