ਚੰਡੀਗੜ੍ਹ : ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਬੇਬਾਕੀ ਨਾਲ ਕਾਂਗਰਸ ਸਰਕਾਰ ਅਗੇ ਆਪਣੀ ਮੰਗ ਰੱਖੀ ਜਾਂਦੀ ਹੈ । ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਛੋਟੇ ਕਿਸਾਨਾਂ ਦੇ ਹਕ ਵਿੱਚ ਸੂਬਾ ਸਰਕਾਰ ਕੋਲੋਂ ਵਿਸੇੇਸ਼ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਮਗਨਰੇਗਾ ਯੋਜਨਾ ਦਾ ਲਾਭ ਗ਼ਰੀਬਾਂ-ਦਲਿਤਾਂ ਦੇ ਨਾਲ-ਨਾਲ ਛੋਟੇ ਕਿਸਾਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ ।
ਕੁਲਤਾਰ ਸਿੰਘ ਸੰਧਵਾਂ ਸਮੇਤ ਕੁਝ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਦੀ ਤਰਾਂ ਮੌਜੂਦਾ ਸਰਕਾਰ ਦੌਰਾਨ ਵੀ ਮਗਨਰੇਗਾ ਯੋਜਨਾ ਦਾ ਪੂਰਾ ਲਾਭ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇ ਤੇ ਸੰਜੀਦਾ ਹੁੁੰਦੇ ਤਾਂ ਬੇੇੇਜਮੀਨੇ ਮਜ਼ਦੂਰਾਂ ਦੇ ਨਾਲ ਨਾਲ ਪੰਜ ਏਕੜ ਤੋਂ ਘਟ ਜਮੀਨ ਵਾਲੇ ਕਿਸਾਨ ਵੀ ਮਗਨਰੇਗਾ ਯੋਜਨਾ ਦਾ ਲਾਭ ਲੈ ਸਕਦੇ ਸਨ।
ਆਪ ਲੀਡਰਸ਼ਿਪ ਨੇ ਪੰਜ ਏਕੜ ਤੋਂ ਘਟ ਜਮੀਨ ਵਾਲੇ ਕਿਸਾਨਾਂ ਦੇ ਹਕ ਵਿੱਚ ਰਖੀ ਵੱਡੀ ਮੰਗ!
Leave a Comment
Leave a Comment