ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਵਿਧਾਨ ਸਭਾ ਦਾ ਭਲਕੇ ਹੋਣ ਵਾਲਾ ਇਕ ਦਿਨੀਂ ਸਪੈਸ਼ਲ ਮਾਨਸੂਨ ਸੈਸ਼ਨ ਰਾਜਨੀਤਿਕ ਸਮੀਕਰਨਾਂ ਦੇ ਆਂਕੜੇ ਨੂੰ ਗੁੰਝਲਦਾਰ ਕਰਦਾ ਨਜ਼ਰ ਆ ਰਿਹਾ ਹੈ।
ਦਰਅਸਲ ‘ਆਪ’ ਦੇ ਵਿਧਾਇਕਾਂ ਜਗਦੇਵ ਕਮਾਲੂ , ਪਿਰਮਲ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਨੇ ਐਮ. ਐਲ. ਏ. ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ,ਜੋ ਕਿ ਅਜੇ ਸਪੀਕਰ ਕੋਲ ਫ਼ੈਸਲਾ ਲੈਣ ਲਈ ਪਿਆ ਹੈ ਤੇ ਮਨਜ਼ੂਰ ਨਹੀਂ ਕੀਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ ਕੰਵਰ ਸੰਧੂ ਅਜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਲਿਸਟ ਵਿੱਚ ਹੀ ਹਨ। ਵੇਖਣਾ ਦਿਲਚਸਪ ਹੋਵੇਗਾ ਕਿ ਸੈਸ਼ਨ ਸ਼ੁਰੂ ਹੋਣ ਦੌਰਾਨ ਇਹ ਸਾਰੇ ਕਿਸ ਤਰਫ਼ ਹਾਜ਼ਰ ਹੁੰਦੇ ਹਨ ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਚੀਫ ਕੁਲਤਾਰ ਸਿੰਘ ਸੰਧਵਾਂ ਨੇ ਕੱਲ੍ਹ ਦੇ ਸਪੈਸ਼ਲ ਸੈਸ਼ਨ ਲਈ ‘ਵਿੱਪ’ ਜਾਰੀ ਕਰਕੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸੈਸ਼ਨ ਦੇ ਖ਼ਤਮ ਹੋਣ ਤੱਕ ਸਦਨ ਦੇ ਅੰਦਰ ਹਾਜ਼ਰ ਰਹਿਣ ਲਈ ਤਾਕੀਦ ਕੀਤੀ ਹੈ ।
‘ਆਪ’ ਦੇ ‘ਚੀਫ ਵਿੱਪ’ ਕੁਲਤਾਰ ਸਿੰਘ ਸੰਧਵਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਜਾਰੀ ਕੀਤੀ ਗਈ ਵਿੱਪ ਦੀ ਕਾਪੀ।