ਚੰਡੀਗੜ੍ਹ : ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਘੇਰਿਆ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੱਤਾ ‘ਚ ਆਉਣ ਤੋਂ ਬਾਅਦ ਤੋਂ ਹੀ ਵਧ ਰਹੇ ਅਪਰਾਧ ਦਾ ਮੁਕਾਬਲਾ ਕਰਨ ਬੁਰੀ ਤਰਾਂ ਅਸਫਲ ਰਹੀ ਹੈ।
ਪ੍ਰਤਾਪ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਲੁਟੇਰਿਆਂ ਦੇ ਇੱਕ ਗਿਰੋਹ ਨੇ ਮੋਗਾ ਵਿਚ ਗਹਿਣਿਆਂ ਦੀ ਦੁਕਾਨ – ਏਸ਼ੀਆ ਜਿਊਲਰ – ‘ਤੇ ਹਮਲਾ ਕੀਤਾ। ਲੁਟੇਰਿਆਂ ਨੇ ਸੋਨੇ ਦੇ ਗਹਿਣੇ ਲੈ ਕੇ ਭੱਜਣ ਤੋਂ ਪਹਿਲਾਂ ਜੌਹਰੀ (ਜਿਊਲਰ) ਨੂੰ ਗੋਲੀ ਮਾਰ ਦਿੱਤੀ।
ਇਸ ਤੋਂ ਇਲਾਵਾ ਉਹਨਾਂ ਨੇ ਜ਼ਿਕਰ ਕਰਦਿਆਂ ਕਿਹਾ ਕਿ, ਪਿਛਲੇ ਸਾਲ ਨਕੋਦਰ ਦੇ ਕੱਪੜਾ ਵਪਾਰੀ ਟਿੰਮੀ ਚਾਵਲਾ ਦਾ ਕੁਝ ਜਬਰੀ ਵਸੂਲੀ ਕਰਨ ਵਾਲਿਆਂ ਨੇ ਕਤਲ ਕਰ ਦਿੱਤਾ ਸੀ। ਬਹੁਤ ਸਾਰੇ ਗਿਰੋਹ ਜੇਲ੍ਹਾਂ ਤੋਂ ਜਬਰੀ ਵਸੂਲੀ ਦੇ ਰੈਕਟ ਚਲਾ ਰਹੇ ਹਨ, ਜਿਸ ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ। ਉਦਯੋਗਪਤੀਆਂ ਨੇ ਦੂਜੇ ਰਾਜਾਂ ਵਿਚ ਆਪਣੇ ਪਰਵਾਸ ਦੇ ਪਿੱਛੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨੂੰ ਇੱਕ ਵੱਡਾ ਕਾਰਨ ਸੀ।
The @AAPPunjab govt has failed terribly to show keenness to combat the growing organised crime in Punjab.A gang of robbers yesterday murdered a jeweller and fled with gold jewellery in Moga.A few months back Nakodar-based cloth merchant, Timmy Chawla was killed by some…
— Partap Singh Bajwa (@Partap_Sbajwa) June 14, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.