ਚੰਡੀਗੜ੍ਹ – ਪਾਰਟੀ ਵਿਰੋਧੀ ਗਤੀਵਿਧੀਆਂ ਚ ਸ਼ਾਮਲ ਹੋਣ ਕਰ ਕੇ ਅੱਜ ਆਮ ਆਦਮੀ ਪਾਰਟੀ ਨੇ ਚਾਰ ਵਰਕਰਾਂ ਨੂੰ ਬਰਖਾਸਤ ਕੀਤਾ ।
ਇਸ ਵਿੱਚ ਐਸਏਐਸ ਨਗਰ ਤੋਂ ਗੁਰਤੇਜ ਸਿੰਘ ਪੰਨੂ , ਅਮਰਗੜ੍ਹ ਤੋਂ ਸਤਵੀਰ ਸਿੰਘ ਸੀਰਾ ਭਨਭੌਰਾ , ਫਿਰੋਜ਼ਪੁਰ ਦਿਹਾਤੀ ਤੋਂ ਮੋੜਾ ਸਿੰਘ ਅਨਜਾਣ ਅਤੇ ਜਲੰਧਰ ਪੱਛਮੀ ਤੋਂ ਡਾ ਸ਼ਿਵ ਦਿਆਲ ਮੱਲੀ ਸ਼ਾਮਲ ਹਨ ।
ਦੱਸ ਦੇਈਏ ਕਿ ਟਿਕਟਾਂ ਦੀ ਖ਼ਰੀਦੋ ਫਰੋਖ਼ਤ ਦਾ ਮਾਮਲਾ ਪਿਛਲੇ ਦਿਨੀਂ ਕਾਫ਼ੀ ਭਖਿਆ ਰਿਹਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਰਕੁਨ ਸੌਰਭ ਜੈਨ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਹੇੈ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਸਿੱਧੇ ਇਲਜ਼ਾਮ ਲਾਏ ਹਨ ਕੀ ਉਨ੍ਹਾਂ ਨੂੰ ਟਿਕਟ ਦੇਣ ਵਾਸਤੇ ਪਾਰਟੀ ਤੋਂ ਪੈਸੇ ਮੰਗੇ ਗਏ ਹਨ । ਜਿਸ ਦੇ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ । ਸਾਰਸ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧਾ ਹੀ ਕਿਹਾ ਸੀ ਕਿ ਕੇਜਰੀਵਾਲ ਆਪਣਾ ਬਰੇਨ ਮੈਪਿੰਗ ਟੈਸਟ ਕਰਵਾਉਣ ਤੇ ਉਹ ਵੀ ਕਰਵਾ ਲੈਣਗੇ ਫਿਰ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅੱਜ ਬਰਖ਼ਾਸਤ ਕੀਤੇ ਪੰਜ ਬੰਦਿਆਂ ਚੋਂ ਗੁਰਤੇਜ ਸਿੰਘ ਪੰਨੂ ਵੀ ਇਸ ਪ੍ਰੈੱਸ ਕਾਨਫਰੰਸ ਚ ਹਾਜ਼ਰ ਸਨ ।