ਨਾਭਾ (ਭੂਪਿੰਦਰ ਸਿੰਘ) : ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ ਉੱਥੇ ਹੀ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਕੋਰੋਨਾ ਮਾਹਾਮਾਰੀ ਦੇ ਦੌਰਾਨ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ ਜਿੱਥੇ ਵੀਕੈਂਡ ਲਾਕਡਾਊਨ ਲੱਗਿਆ ਹੋਇਆ ਹੈ ਉੱਥੇ ਹੀ ਨਾਭਾ ਵਿਖੇ AAP ਪਾਰਟੀ ਵੱਲੋਂ ਗੁਰਦੇਵ ਸਿੰਘ ਦੇ ਮਾਨ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ।ਜਿਸ ਦਾ ਜਸ਼ਨ ਮਨਾਉਣ ਲਈ ਇਕ ਵੱਡਾ ਇਕੱਠ ਕੀਤਾ ਗਿਆ ਅਤੇ AAP ਪਾਰਟੀ ਦੇ ਸੀਨੀਅਰ ਆਗੂ ਵੀ ਬਿਨਾਂ ਮਾਸਕ ਤੋਂ ਬੈਠੇ ਸ਼ਰ੍ਹੇਆਮ ਕੋਰੋਨਾ ਮਹਾਂਮਾਰੀ ਦੀਆਂ ਧੱਜੀਆਂ ਉਡਾਉਂਦੇ ਵਿਖਾਈ ਦਿੱਤੇ ਅਤੇ ਇਹ ਪ੍ਰੋਗਰਾਮ ਕਈ ਘੰਟੇ ਚਲਦਾ ਰਿਹਾ ਪਰ ਪ੍ਰਸ਼ਾਸਨ ਇਸ ਪ੍ਰੋਗਰਾਮ ਤੋਂ ਬੇਖ਼ਬਰ ਵਿਖਾਈ ਦਿੱਤਾ।
ਆਪ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਰੋਨਾ ਮਾਹਾਮਾਰੀ ਦੇ ਦੌਰਾਨ ਵੱਡੇ-ਵੱਡੇ ਭਾਸ਼ਣ ਦੌਰਾਨ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਇਕੱਠ ਨਾ ਕਰਨ ਪਰ ਉਨ੍ਹਾਂ ਦੇ ਹੀ ਪਾਰਟੀ ਦੇ ਆਗੂ ਸ਼ਰ੍ਹੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਪ੍ਰੋਗਰਾਮ ਵਿਚ ਜਿਥੇ ਸੋਸ਼ਲ ਡਿਸਟੈਂਸ ਅਤੇ ਬਿਨਾਂ ਮਾਸਕ ਤੋ ਹੀ ਪ੍ਰੋਗਰਾਮ ਵਿੱਚ ਵੱਡੀ ਭੀੜ ਜੁਟਾ ਕੇ ਬੈਠੇ ਰਹੇ। ਇਸ ਪ੍ਰੋਗਰਾਮ ਵਿਚ ਹਰਚੰਦ ਸਿੰਘ ਬਰਸਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਮੇਘ ਚੰਦ ਸ਼ੇਰਮਾਜਰਾ ਜ਼ਿਲਾ ਪ੍ਰਧਾਨ, ਵੀਰਪਾਲ ਕੌਰ ਮਹਿਲਾ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਰਾਣਾ, ਮਨਪ੍ਰੀਤ ਸਿੰਘ ਧਾਰੋਂਕੀ, ਦੀਪਾ ਰਾਮਗੜ੍ਹ, ਅੜਕ ਚੌਹਾਨ, ਲਲਿਤ ਮਿੰਟੂ, ਜਗਵਿੰਦਰ ਕਮੇਲੀ, ਭੁਪਿੰਦਰ ਕੱਲਰਮਾਜਰੀ, ਸੁੱਖ ਘੁੰਮਣ ਚਾਸਵਾਲ ਹਾਜ਼ਰ ਸਨ।
ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ ਪਰ ਫਿਰ ਐਡਾ ਵੱਡਾ ਇਕੱਠ ਆਪ ਪਾਰਟੀ ਵੱਲੋਂ ਕਿਵੇਂ ਕੀਤਾ ਗਿਆ ਅਤੇ ਨਾਭਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਵੀ ਨਾਭਾ ਪ੍ਰਸ਼ਾਸਨ ਤੇ ਇਕ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ।