ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੀ ਕੁੱਟਮਾਰ, ਵੀਡੀਓ ਹੋਈ ਵਾਇਰਲਲ

Global Team
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮਟਿਆਲਾ ਤੋਂ ਵਿਧਾਇਕ ਗੁਲਾਬ ਸਿੰਘ ਯਾਦਵ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੂਤਰਾਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਵਿਧਾਇਕ ਸ਼ਾਮ ਕਰੀਬ 8 ਵਜੇ ਸ਼ਿਆਮ ਵਿਹਾਰ ‘ਚ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਮੀਟਿੰਗ ਦੌਰਾਨ ਝਗੜਾ ਹੋ ਗਿਆ ਅਤੇ ਵਰਕਰਾਂ ਨੇ ਵਿਧਾਇਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਅਧਿਕਾਰਤ ਤੌਰ ‘ਤੇ ਆਮ ਆਦਮੀ ਪਾਰਟੀ ਦੇ ਪੱਖ ਤੋਂ ਇਸ ਮੁੱਦੇ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਿਧਾਇਕ ਆਪਣੇ ਆਪ ਨੂੰ ਬਚਾਉਣ ਲਈ ਮੀਟਿੰਗ ਵਾਲੀ ਥਾਂ ਤੋਂ ਭੱਜ ਰਹੇ ਹਨ ਜਦਕਿ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ‘ਤੇ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਹੈ।

ਭਾਜਪਾ ਦੇ ਬੁਲਾਰੇ ਨੇ ਟਵੀਟ ਕੀਤਾ ਕਿ ‘ਇਮਾਨਦਾਰ ਰਾਜਨੀਤੀ’ ਦੇ ਡਰਾਮੇ ਵਿੱਚ ਸ਼ਾਮਲ ਪਾਰਟੀ ਦਾ ਇਹ ਬੇਮਿਸਾਲ ਦ੍ਰਿਸ਼। ‘ਆਪ’ ਦਾ ਭ੍ਰਿਸ਼ਟਾਚਾਰ ਅਜਿਹਾ ਹੈ ਕਿ ਇਸ ਦੇ ਮੈਂਬਰ ਵੀ ਆਪਣੇ ਵਿਧਾਇਕਾਂ ਨੂੰ ਨਹੀਂ ਬਖਸ਼ ਰਹੇ! ਇਸੇ ਤਰ੍ਹਾਂ ਦੇ ਨਤੀਜੇ ਆਉਣ ਵਾਲੀਆਂ MCD ਚੋਣਾਂ ਵਿੱਚ ਵੀ ਉਸਦੀ ਉਡੀਕ ਕਰ ਰਹੇ ਹਨ। ਦਿੱਲੀ ਬੀਜੇਪੀ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ‘ਆਪ’ ਵਿਧਾਇਕ ਦੀ ਕੁੱਟਮਾਰ! ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੀ ‘ਆਪ’ ਵਰਕਰਾਂ ਨੇ ਕੁੱਟਮਾਰ ਕੀਤੀ। ਕੇਜਰੀਵਾਲ ਜੀ, ਇਸ ਤਰ੍ਹਾਂ ‘ਆਪ’ ਦੇ ਸਾਰੇ ਭ੍ਰਿਸ਼ਟ ਵਿਧਾਇਕਾਂ ਦੀ ਗਿਣਤੀ ਆ ਜਾਵੇਗੀ।

ਇਸ ਦੇ ਨਾਲ ਹੀ ਵਿਧਾਇਕ ਗੁਲਾਬ ਯਾਦਵ ਨੇ ਪੂਰੀ ਘਟਨਾ ‘ਤੇ ਟਵੀਟ ਕਰਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਲਿਖਿਆ ਕਿ ਭਾਜਪਾ ਬੁਖਲਾ ਗਈ ਹੈ ਅਤੇ ਭਾਜਪਾ ਟਿਕਟਾਂ ਵੇਚਣ ਦੇ ਬੇਬੁਨਿਆਦ ਦੋਸ਼ ਲਗਾ ਰਹੀ ਹੈ।ਮੈਂ ਇਸ ਸਮੇਂ ਛਾਵਲਾ ਥਾਣੇ ਵਿੱਚ ਹਾਂ ਅਤੇ ਇਸ ਵਾਰਡ ਤੋਂ ਭਾਜਪਾ ਦੇ ਕਾਰਪੋਰੇਟਰ ਅਤੇ ਭਾਜਪਾ ਉਮੀਦਵਾਰ ਨੂੰ ਬਚਾਉਣ ਲਈ ਥਾਣੇ ਵਿੱਚ ਮੌਜੂਦ ਦੇਖਿਆ ਹੈ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ।ਮੀਡੀਆ ਇੱਥੇ ਮੌਜੂਦ ਹੈ, ਭਾਜਪਾ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ।

Share This Article
Leave a Comment