ਚੰਡੀਗੜ੍, (ਦਰਸ਼ਨ ਸਿੰਘ ਖੋਖਰ ) : ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਉਦੋ ਗਿਰਫਤਾਰ ਕਰ ਲਿਆ ਜਦੋਂ ਉਹ ਸੈਕਟਰ 37 ਸਥਿਤ ਬੀਜੇਪੀ ਪੰਜਾਬ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਸਨ।
ਦਫਤਰ ਤੋਂ ਕੁਝ ਦੂਰੀ ‘ਤੇ ਚੰਡੀਗੜ੍ਹ ਪੁਲਸ ਨੇ ਬੈਰੀਗੇਟ ਲਾਏ ਸਨ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ।
ਪਾਣੀ ਦੀਆਂ ਬੁਛਾੜਾਂ ਕਾਰਨ ਕਈ ਆਗੂਆਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਦੀ ਖਿੱਚ ਧੂਹ ਕੀਤੀ ਜਿਸ ਕਾਰਨ ਕਈਆਂ ਦੇ ਮਾਮੂਲੀ ਸੱਟਾਂ ਲੱਗੀਆਂ।
ਭਾਜਪਾ ਦੇ ਕੌਮੀ ਪ੍ਰਧਾਨ ਵੱਲੋਂ ਪੰਜਾਬੀਆਂ ਨੂੰ ਦਲਾਲ ਕਹੇ ਜਾਣ ‘ਤੇ ‘ਆਪ’ ਵੱਲੋਂ MLA @meet_hayer ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਵਲੰਟੀਅਰਾਂ ਨਾਲ਼ ਪੁਲਿਸ ਨੇ ਕੀਤੀ ਧੱਕਾ ਮੁੱਕੀ, ਪਾਣੀ ਦੀਆਂ ਬੂਸ਼ਾਰਾਂ ਮਾਰੀਆਂ ਗਈਆਂ ਅਤੇ ਗ੍ਰਿਫ਼ਤਾਰ ਕੀਤਾ ਗਿਆ। pic.twitter.com/tSiTaxNryW
— AAP Punjab (@AAPPunjab) October 24, 2020
ਇਹ ਵਰਕਰ ਤੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵਲੋਂ ਕਿਸਾਨਾਂ ਖ਼ਿਲਾਫ਼ ਵਰਤੀ ਗਲਤ ਸ਼ਬਦਾਵਲੀ ਦਾ ਵਿਰੋਧ ਕਰ ਰਹੇ ਸਨ ।