ਜਿੰਨਾ ਸਾਡੇ ਕਿਸਾਨਾਂ ਨੂੰ ਬਦਨਾਮ ਕੀਤਾ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ‘ਆਪ’

TeamGlobalPunjab
2 Min Read

ਮੋਹਾਲੀ/ਚੰਡੀਗੜ੍ਹ :ਖਰੜ ਦੇ ਕਿਸਾਨ ਅਤੇ ‘ਆਪ’ ਵਰਕਰ ਨਰਿੰਦਰ ਸਿੰਘ ਸ਼ੇਰਗਿੱਲ ਨੇ 22 ਜਨਵਰੀ ਨੂੰ ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂਰੀ ਖਿਲਾਫ ਜੋ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਸੀ, ਉਨ੍ਹਾਂ ਸ਼ੁੱਕਰਵਾਰ ਨੂੰ ਆਪਣੇ ਵਕੀਲ ਹਰਦੀਪ ਸਿੰਘ ਰਾਹੀਂ ਮੋਹਾਲੀ ਅਦਾਲਤ ਵਿੱਚ ਰਮੇਸ਼ ਵਿਧੂਰੀ ਖਿਲਾਫ ਸਬੂਤ ਪੇਸ਼ ਕੀਤੇ ਹਨ। ਰਮੇਸ਼ ਵਿਧੂਰੀ ਨੇ ਕਿਹਾ ਸੀ ਕਿ ਜੋ ਕਿਸਾਨ ਸਰਹੱਦ ਉੱਤੇ ਬੈਠੇ ਹਨ, ਉਨ੍ਹਾਂ ਨੂੰ ਸੀਮਾ ਪਾਰ ਤੋਂ ਧਰਨੇ ਦੇ ਪੈਸੇ ਮਿਲ ਰਹੇ ਹਨ। ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ।

ਲੰਬੇ ਇੰਤਰਾਜ ਦੇ ਬਾਅਦ ਸ਼ੁੱਕਰਵਾਰ ਨੂੰ ਸਬੂਤ ਜਮ੍ਹਾਂ ਕਰਨ ਲਈ ਨਰਿੰਦਰ ਸ਼ੇਰਗਿੱਲ ਨੂੰ ਅਦਾਲਤ ਵਿੱਚ ਬੁਲਾਇਆ ਗਿਆ। ਮੋਹਾਲੀ ਅਦਾਲਤ ਵਿੱਚ ਉਨ੍ਹਾਂ ਆਪਣੇ ਵਕੀਲ ਰਾਹੀਂ ਸਬੂਤ ਪੇਸ਼ ਕੀਤੇ। ਨਰਿੰਦਰ ਸਿੰਘ ਸ਼ੇਰਗਿੱਲ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਕ੍ਰਾਂਤੀਕਾਰੀ ਰਵੱਈਏ ਕਾਰਨ ਭਾਜਪਾ ਕਿਸਾਨਾਂ ਦਾ ਬਹੁਤ ਲੰਬੇ ਸਮੇਂ ਤੋਂ ਅਪਮਾਨ ਕਰ ਰਹੀ ਹੈ, ਪ੍ਰੰਤੂ ਹੁਣ ਪੰਜਾਬ ਦੇ ਕਿਸਾਨ ਚੁੱਪ ਨਹੀਂ ਬੈਠੇਣਗੇ। ਮੈਂ ਉਨ੍ਹਾਂ ਨੂੰ ਇਹ ਦਿਖਾਉਣ ਲਈ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ ਕਿ ਅਸੀਂ ਕਾਨੂੰਨ ਰਾਹੀਂ ਕਿਸੇ ਵੀ ਤਾਨਾਸ਼ਾਹੀ ਸਰਕਾਰ ਨੂੰ ਹਰਾ ਸਕਦੇ ਹਾਂ। ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੈਂ ਖੁਦ ਸਿੰਘੂ ਅਤੇ ਟੀਕਰੀ ਸੀਮਾ ਉੱਤੇ ਰਿਹਾ ਹਾਂ। ਮੈਂ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੇਵਾ ਕੀਤੀ ਹੈ। ਮੈਂ ਉਨ੍ਹਾਂ ਦੇ ਦੁਖ ਦਰਦ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਦੇ ਦੁਖ-ਦਰ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਮਾਣਹਾਨੀ ਮਾਮਲੇ ਵਿੱਚ ਸਬੂਤ ਪੇਸ਼ ਕਰ ਦਿੱਤੇ ਹਨ, ਹੁਣ ਸੰਮਨ ਦੀਆਂ ਤਰੀਕਾਂ ਦੀ ਉਡੀਕ ਹੈ।

Share This Article
Leave a Comment