ਨਿਊਜ਼ ਡੈਸਕ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਦਿੱਲੀ ਦੀ ਇੱਕ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਮ ਉਤੇ ਆਪਣਾ ਚਾਰ ਮੰਜ਼ਿਲਾ ਮਕਾਨ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਰਹਿਣ ਵਾਲੀ ਰਾਜਕੁਮਾਰੀ ਗੁਪਤਾ ਨੇ ਦਿੱਲੀ ਦੇ ਮੰਗੋਲਪੁਰੀ ‘ਚ ਆਪਣਾ ਘਰ ਰਾਹੁਲ ਗਾਂਧੀ ਦੇ ਨਾਂ ‘ਤੇ ਰੱਖਿਆ ਹੈ। ਉਹ ਕਾਂਗਰਸ ਸੇਵਾ ਦਲ ਨਾਲ ਜੁੜੀ ਹੋਈ ਹੈ। ਉਨ੍ਹਾਂ ਨੂੰ ਇਹ ਘਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਮਿਲਿਆ ਸੀ।
ਦੂਜੇ ਪਾਸੇ ਕਾਂਗਰਸੀ ਆਗੂਆਂ ਤੇ ਸਮਰਥਕਾਂ ਨੇ ਸੋਸ਼ਲ ਮੀਡੀਆ ‘ਤੇ ‘ਮੇਰਾ ਘਰ, ਆਪਕਾ ਘਰ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਰਾਹੁਲ ਦੇ ਸਮਰਥਕ ਆਪਣੇ ਘਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ ਅਤੇ ਲਿਖ ਰਹੇ ਹਨ, ਮੇਰਾ ਘਰ ਰਾਹੁਲ ਗਾਂਧੀ ਦਾ ਘਰ ਹੈ। ਇਸ ਦੌਰਾਨ ਕਾਂਗਰਸ ਸੇਵਾ ਦਲ ਦੀ ਨੇਤਾ ਰਾਜਕੁਮਾਰੀ ਗੁਪਤਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਹੱਥ ‘ਚ ਘਰ ਦੇ ਕਾਗਜ਼ ਫੜੀ ਨਜ਼ਰ ਆ ਰਹੀ ਹੈ।
ਦਸ ਦਈਏ ਕਿ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਨੇ 23 ਮਾਰਚ ਨੂੰ ਮਾਣਹਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਰਾਹੁਲ ਨੇ ਅਪ੍ਰੈਲ 2019 ‘ਚ ਕੋਲਾਰ ‘ਚ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਅਦਾਲਤ ਦੇ ਫੈਸਲੇ ਦੇ ਅਗਲੇ ਹੀ ਦਿਨ ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਇੰਨਾ ਹੀ ਨਹੀਂ ਰਾਹੁਲ ਦੀ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਰਾਹੁਲ ਨੂੰ ਸਰਕਾਰੀ ਬੰਗਲਾ ਵੀ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ।
दिल्ली महिला कांग्रेस सेवादल की अध्यक्ष श्रीमती राजकुमारी गुप्ता जी ने मंगोलपुरी इलाके में अपना घर श्री @RahulGandhi जी के नाम कर दिया है, उन्हें यह घर इंदिरा गांधी जी के समय मिला था।
राजकुमारी जी बोलीं कि मोदी जी, राहुल जी को घर से निकाल सकते हैं, लेकिन लोगों के दिल से नहीं। pic.twitter.com/6wSx8mBhiv
— Congress Sevadal (@CongressSevadal) April 1, 2023