ਐਡਮਿੰਟਨ : ਐਸਟ੍ਰਾਜ਼ੇਨੇਕਾ ਵੈਕਸੀਨ ਕਾਰਨ ਕੈਨੇਡਾ ਵਿੱਚ ਇੱਕ ਹੋਰ ਮੌਤ ਹੋਣ ਦੀ ਖ਼ਬਰ ਹੈ । ਸੂਬੇ ਦੇ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫਸਰ ਦੇ ਅਨੁਸਾਰ, ‘ਅਲਬਰਟਾ ਦੀ ਇੱਕ ਔਰਤ ਜਿਸਦੀ ਉਮਰ ਕਰੀਬ 50 ਸਾਲ ਸੀ, ਐਸਟਰਾਜ਼ੇਨੇਕਾ ਕੋਵਿਡ -19 ਟੀਕਾ ਪ੍ਰਾਪਤ ਕਰਨ ਤੋਂ ਬਾਅਦ ਮਰ ਗਈ ਹੈ।’
ਮੰਗਲਵਾਰ ਰਾਤ ਨੂੰ ਜਾਰੀ ਇਕ ਨਿਊਜ਼ ਰੀਲੀਜ਼ ਵਿਚ ਡਾ. ਦੀਨਾ ਹਿੰਸਾਵ ਨੇ ਕਿਹਾ ਕਿ ਇਸ ਮੌਤ ਦੀ ਪੁਸ਼ਟੀ “ਟੀਕੇ ਤੋਂ ਪ੍ਰੇਰਿਤ ਵੈਕਸੀਨ ਇਮਿਊਨ ਥ੍ਰੋਮੋਬੋਟਿਕ ਥ੍ਰੋਮੋਸਾਈਟਸਪੀਨਿਆ” (VITT) ਨਾਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
I am sad to report tonight that we have confirmed Alberta’s first death from VITT following vaccination from the AstraZeneca #COVID19AB vaccine.
My sincere condolences go out to those grieving this loss. https://t.co/rCQTQYjJnP (1/3)
— Alberta Chief Medical Officer of Health (@CMOH_Alberta) May 5, 2021
ਹਿੰਸ਼ਾਅ ਨੇ ਕਿਹਾ ਕਿ ਮਰੀਜ਼ ਦੀ ਗੁਪਤਤਾ ਦੇ ਕਾਰਨਾਂ ਕਰਕੇ, ਉਹ ਇਸ ਕੇਸ ਦੀ ਵਾਧੂ ਜਾਣਕਾਰੀ ਨਹੀਂ ਦੇਣਗੇ।
ਡਾ਼. ਹਿੰਸ਼ਾਅ ਨੇ ਕਿਹਾ, ਕੋਈ ਵੀ ਮੌਤ ਦੁਖਦਾਈ ਹੈ, ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੋਵਿਡ-19 ਨਾਲ ਮਰਨ ਤੋਂ ਬਹਿਤਰ ਇਸ ਤੋਂ ਬਚਾਅ ਲਈ ਵੈਕਸੀਨ ਲੈਣਾ ਹੈ।
My apologies, there was an error in the link shared above. My full statement is here: https://t.co/GjmEzFtlsP
— Alberta Chief Medical Officer of Health (@CMOH_Alberta) May 5, 2021
“ਅਲਬਰਟਾ ਵਿੱਚ VITT ਦਾ ਇਹ ਦੂਜਾ ਮਾਮਲਾ ਹੈ, ਜਦੋਂ ਕਿ ਕਿਸੇ ਨਾਗਰਿਕ ਦੇ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਜਾਨ ਗੁਆਉਣ ਦਾ ਇਹ ਪਹਿਲਾ ਮਾਮਲਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਅਲਬਰਟਾ ਵਿਚ ਚਲਾਈ ਗਈ ਵੈਕਸੀਨੇਸ਼ਨ ਮੁਹਿੰਮ ਅਧੀਨ ਕੋਵੀਸ਼ੈਲਡ / ਐਸਟ੍ਰਾਜ਼ੇਨੇਕਾ ਦੀਆਂ 2,53,000 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿਚੋਂ ਸਿਰਫ ਇਹ ਹੀ ਵੀਆਈਟੀ ਨਾਲ ਸਬੰਧਤ ਮੌਤ ਹੈ ।
ਹਿੰਸ਼ਾਅ ਅਨੁਸਾਰ ਐਸਟਰਾਜ਼ੇਨੇਕਾ ਟੀਕਾ ਦੀ ਕੌਮਾਂਤਰੀ ਔਸਤ ਅਨੁਸਾਰ ਵੀਆਈਟੀਟੀ ਦੇ ਮਾਮਲੇ 1,00,000 ਤੋਂ 2,50,000 ਖੁਰਾਕਾਂ ਵਿਚ ਇੱਕਾ ਦੁੱਕਾ ਹੀ ਦਰਜ ਕੀਤੇ ਗਏ ਹਨ ।